Home ਦੇਸ਼ ਪਾਣੀ ਦੀ ਬਰਬਾਦੀ ਕਰਦੇ ਪਾਏ ਗਏ ਤਾਂ ਕੀਤਾ ਜਾਵੇਗਾ ਚਲਾਨ : ਦਿੱਲੀ...

ਪਾਣੀ ਦੀ ਬਰਬਾਦੀ ਕਰਦੇ ਪਾਏ ਗਏ ਤਾਂ ਕੀਤਾ ਜਾਵੇਗਾ ਚਲਾਨ : ਦਿੱਲੀ ਜਲ ਬੋਰਡ

0

ਦਿੱਲੀ : ਰਾਜਧਾਨੀ ਦਿੱਲੀ ‘ਚ ਪਾਣੀ ਦੀ ਬਰਬਾਦੀ ਨੂੰ ਲੈ ਕੇ ਦਿੱਲੀ ਜਲ ਬੋਰਡ (Delhi Jal Board) ਸਖਤ ਹੋ ਗਿਆ ਹੈ। ਜੇਕਰ ਲੋਕ ਪਾਣੀ ਦੀ ਬਰਬਾਦੀ ਕਰਦੇ ਪਾਏ ਗਏ ਤਾਂ 2000 ਰੁਪਏ ਦਾ ਚਲਾਨ ਕੀਤਾ ਜਾਵੇਗਾ। ਦਿੱਲੀ ਜਲ ਬੋਰਡ ਨੇ ਕਰੀਬ 200 ਟੀਮਾਂ ਤਾਇਨਾਤ ਕੀਤੀਆਂ ਹਨ। ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਰਾਸ਼ਟਰੀ ਰਾਜਧਾਨੀ ਵਿੱਚ ਭਿਆਨਕ ਗਰਮੀ ਦੇ ਵਿਚਕਾਰ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਤੁਰੰਤ ਕਦਮ ਚੁੱਕ ਰਹੀ ਹੈ।

ਦਿੱਲੀ ਸਰਕਾਰ ਦੇ ਜਲ ਮੰਤਰੀ ਆਤਿਸ਼ ਨੇ ਜਲ ਬੋਰਡ ਦੇ ਸੀ.ਈ.ਓ ਨੂੰ ਪਾਣੀ ਦੀ ਬਰਬਾਦੀ ਰੋਕਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ, “ਪਾਈਪਾਂ ਰਾਹੀਂ ਵਾਹਨਾਂ ਨੂੰ ਧੋਣਾ, ਪਾਣੀ ਦੀਆਂ ਟੈਂਕੀਆਂ ਨੂੰ ਓਵਰਫਲੋ ਕਰਨਾ ਅਤੇ ਘਰੇਲੂ ਪਾਣੀ ਦੇ ਕੁਨੈਕਸ਼ਨਾਂ ਰਾਹੀਂ ਜਾਂ ਉਸਾਰੀ ਵਾਲੀਆਂ ਥਾਵਾਂ ‘ਤੇ ਵਪਾਰਕ ਉਦੇਸ਼ਾਂ ਲਈ ਵਰਤਣਾ ਪਾਣੀ ਦੀ ਬਰਬਾਦੀ ਮੰਨਿਆ ਜਾਵੇਗਾ।” ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ 2000 ਰੁਪਏ ਜੁਰਮਾਨਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version