ਸਪੋਰਟਸ ਨਿਊਜ਼ : ਵਿਸ਼ਵ ਜੂਨੀਅਰ ਚੈਂਪੀਅਨਸ਼ਿਪ (The World Junior Championship) ਅਗਲੇ ਸਾਲ 2025 ਵਿੱਚ ਭਾਰਤ ਵਿੱਚ ਹੋਵੇਗੀ। ਇਸ ਦਾ ਆਯੋਜਨ ਗੁਹਾਟੀ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ (National Center of Excellence in Guwahat) ਵਿਖੇ ਕੀਤਾ ਜਾਵੇਗਾ। ਬੈਡਮਿੰਟਨ ਦੀ ਗਲੋਬਲ ਗਵਰਨਿੰਗ ਬਾਡੀ (ਬੀ.ਡਬਲਯੂ.ਐੱਫ.) ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਕਰੀਬ 15 ਸਾਲ ਬਾਅਦ ਭਾਰਤ ‘ਚ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2008 ਵਿੱਚ ਭਾਰਤ ਵਿੱਚ ਇਸ ਦਾ ਆਯੋਜਨ ਕੀਤਾ ਗਿਆ ਸੀ। ਬੀ.ਡਬਲਯੂ.ਐੱਫ. ਨੇ ਕਿਹਾ, “ਟੀਮ ਅਤੇ ਦੋਵੇਂ ਵਿਅਕਤੀਗਤ ਈਵੈਂਟਸ ਗੁਹਾਟੀ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਵਿੱਚ ਆਯੋਜਿਤ ਕੀਤੇ ਜਾਣਗੇ।”
ਇਸ ਬਾਰੇ ਬੀ.ਡਬਲਯੂ.ਐੱਫ. ਦੇ ਪ੍ਰਧਾਨ ਪਾਲ-ਏਰਿਕ ਹੋਇਰ ਨੇ ਕਿਹਾ, “ਭਾਰਤ ਵਿੱਚ ਬੈਡਮਿੰਟਨ ਵਿੱਚ ਸਭ ਤੋਂ ਵਧੀਆ ਪ੍ਰਤਿਭਾ ਤੇਜ਼ੀ ਨਾਲ ਉਭਰ ਰਹੀ ਹੈ, ਅਜਿਹੇ ਵਿੱਚ ਦੂਜੀ ਵਾਰ ਭਾਰਤ ਵਿੱਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦਾ ਆਯੋਜਨ ਕਰਨਾ ਹੋਰ ਵੀ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ, “ਬੀ.ਏ.ਆਈ ਦੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਇਨ ਬੈਡਮਿੰਟਨ ਵਿੱਚ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਹਨ ਅਤੇ ਇਸ ਲਈ ਇਹ ਟੀਮ ਅਤੇ ਵਿਅਕਤੀਗਤ ਖਿਤਾਬ ਲਈ ਚੁਣੌਤੀ ਦੇਣ ਲਈ ਉੱਭਰਦੀਆਂ ਪ੍ਰਤਿਭਾਵਾਂ ਲਈ ਇੱਕ ਵਧੀਆ ਸਥਾਨ ਹੋਵੇਗਾ। ਇਸ ਟੂਰਨਾਮੈਂਟ ਦੀਆਂ ਤਰੀਕਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਬੀ.ਡਬਲਯੂ.ਐੱਫ. ਦੇ ਥੌਮਸ ਅਤੇ ਉਬੇਰ ਕੱਪ ਫਾਈਨਲਜ਼ ਦਾ ਅਗਲਾ ਸੀਜ਼ਨ ਡੈਨਮਾਰਕ ਦੇ ਹਾਰਸੇਂਸ,ਵਿੱਚ ਹੋਵੇਗਾ।