Home ਹਰਿਆਣਾ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ‘ਤੇ ਵੋਟਿੰਗ : ਸਾਬਕਾ ਮੁੱਖ ਮੰਤਰੀ...

ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ‘ਤੇ ਵੋਟਿੰਗ : ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਇਨ੍ਹਾਂ ਵਿਧਾਇਕਾਂ ਨੇ ਪਾਈ ਵੋਟ

0

ਕਰਨਾਲ : ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ (10 Lok Sabha Seats) ਅਤੇ ਕਰਨਾਲ ਵਿਧਾਨ ਸਭਾ ਹਲਕੇ (Karnal Vidhan Sabha) ਦੀਆਂ ਉਪ ਚੋਣਾਂ ਲਈ ਸ਼ਨੀਵਾਰ ਨੂੰ ਯਾਨੀ ਅੱਜ ਵੋਟਿੰਗ ਹੋਵੇਗੀ। ਇਸ ਵਿੱਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ (former Chief Minister Manohar Lal Khattar) ਅਤੇ ਕਾਂਗਰਸ ਦੀ ਕੁਮਾਰੀ ਸ਼ੈਲਜਾ ਸਮੇਤ 223 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਸਾਬਕਾ ਮੁੱਖ ਮੰਤਰੀ ਖੱਟਰ ਨੇ ਕਰਨਾਲ ਵਿੱਚ ਆਪਣੀ ਵੋਟ ਪਾਈ।

ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਖੱਟਰ ਕਰਨਾਲ ਲੋਕ ਸਭਾ ਸੀਟ ਤੋਂ ਹਰਿਆਣਾ ਯੂਥ ਕਾਂਗਰਸ ਦੇ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਦੇ ਖ਼ਿਲਾਫ਼ ਚੋਣ ਲੜ ਰਹੇ ਹਨ, ਜਦਕਿ ਕਰਨਾਲ ਵਿਧਾਨ ਸਭਾ ਸੀਟ ਤੋਂ  ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਪ ਚੋਣ ਲੜ ਰਹੇ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ।

ਭਿਵਾਨੀ-ਮਹੇਂਦਰਗੜ੍ਹ ਤੋਂ ਕਾਂਗਰਸੀ ਉਮੀਦਵਾਰ ਰਾਓ ਦਾਨ ਸਿੰਘ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ। ਫਰੀਦਾਬਾਦ ਦੇ ਐਨ.ਆਈ.ਟੀ ਵਿਧਾਇਕ ਨੀਰਜ ਸ਼ਰਮਾ ਨੇ ਵੋਟ ਪਾਈ। ਸਾਵਿਤਰੀ ਜਿੰਦਲ ਨੇ ਹਿਸਾਰ ਦੇ ਆਈ.ਟੀ.ਆਈ ਦੇ ਬੂਥ 117 ‘ਤੇ ਆਪਣੀ ਵੋਟ ਪਾਈ। ਸਿਰਸਾ ‘ਚ ਵੋਟ ਪਾਉਣ ਪਹੁੰਚੇ ਭਾਜਪਾ ਉਮੀਦਵਾਰ ਅਸ਼ੋਕ ਕੁਮਾਰ, ਆਪਣੀ ਵੋਟ ਦਾ ਇਸਤੇਮਾਲ ਕੀਤਾ। ਦੁਸ਼ਯੰਤ ਚੌਟਾਲਾ ਨੇ ਪਰਿਵਾਰ ਸਮੇਤ ਪਾਈ ਵੋਟ, ਕਿਹਾ- ਲੋਕ ਬਦਲਾਅ ਚਾਹੁੰਦੇ ਹਨ, ਹਰਿਆਣਾ ਦੇ ਲੋਕ ਵੋਟ ਜ਼ਰੂਰ ਪਾਉਣ। ਹਿਸਾਰ ਤੋਂ ਭਾਜਪਾ ਉਮੀਦਵਾਰ ਚੌਧਰੀ ਰਣਜੀਤ ਸਿੰਘ ਚੌਟਾਲਾ ਆਪਣੇ ਪਰਿਵਾਰ ਸਮੇਤ ਬਾਲ ਭਵਨ ਸਥਿਤ ਬੂਥ ‘ਤੇ ਵੋਟ ਪਾਉਣ ਪਹੁੰਚੇ। ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪਵਾਰ ਨੇ ਬੀ.ਡੀ.ਪੀਓ ਦਫ਼ਤਰ ਦੇ ਬੂਥ ਨੰਬਰ 49 ’ਤੇ ਆਪਣੀ ਵੋਟ ਪਾਈ। ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ, ਆਦਮਪੁਰ ਦੇ ਵਿਧਾਇਕ ਭਵਿਆ ਬਿਸ਼ਨੋਈ ਅਤੇ ਵਿਧਾਇਕ ਰੇਣੂਕਾ ਬਿਸ਼ਨੋਈ ਨੇ ਆਦਮਪੁਰ ਮੰਡੀ ਦੇ Polling ਬੂਥ ‘ਤੇ ਆਪਣੀ ਵੋਟ ਪਾਈ। ਇਸ ਦੌਰਾਨ ਉਹ ਵੋਟਰਾਂ ਨੂੰ ਮਿਲੇ। ਹਰਿਆਣਾ ਵਿੱਚ ਮੂਲਚੰਦ ਸ਼ਰਮਾ ਨੇ ਪਰਿਵਾਰ ਸਮੇਤ ਆਪਣੀ ਵੋਟ ਪਾਈ।

NO COMMENTS

LEAVE A REPLY

Please enter your comment!
Please enter your name here

Exit mobile version