Home ਪੰਜਾਬ ਦੋ ਵਾਹਨਾਂ ਵਿਚਕਾਰ ਹੋਈ ਭਿਆਨਕ ਟੱਕਰ

ਦੋ ਵਾਹਨਾਂ ਵਿਚਕਾਰ ਹੋਈ ਭਿਆਨਕ ਟੱਕਰ

0

ਪੰਜਾਬ : ਕੀਰਤਪੁਰ ਸਾਹਿਬ (Kiratpur Sahib) ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦੱਸਿਆ ਜਾ ਰਿਹਾ ਕਿ ਦੋ ਵਾਹਨਾਂ ਵਿਚਕਾਰ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਕੀਰਤਪੁਰ ਮਨਾਲੀ ਮੁੱਖ ਮਾਰਗ ‘ਤੇ ਇਹ ਹਾਦਸਾ ਵਾਪਰਿਆ ਜਿੱਥੇ ਨਹਿਰ ਦੇ ਪੁਲ ਦੇ ਉੱਤੇ ਅਚਾਨਕ ਟਿੱਪਰ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਟਿੱਪਰ ਪੁਲ ਦੀ ਰੇਲੰਿਗ ਦੇ ਉੱਤੇ ਚੜ ਜਾਂਦਾ ਹੈ। ਜਿਸ ਕਰਕੇ ਉਹ ਨਹਿਰ ਵਿੱਚ ਡਿੱਗਣ ਤੋਂ ਬਚ ਜਾਂਦਾ ਹੈ ਅਤੇ ਖੁਸ਼ਕਿਸਮਤੀ ਨਾਲ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਇਕ ਵੱਡਾ ਹਾਦਸਾ ਜਿਹੜਾ ਵਾਪਸ ਸਕਦਾ ਸੀ ਉਹ ਟਲ ਗਿਆ ਹੈ ਕਿਉਂਕਿ ਟੱਕਰ ਹੀ ਇੰਨੀ ਜਿਆਦਾ ਭਿਆਨਕ ਸੀ ਕਿ ਟਿੱਪਰ ਬੁਰੀ ਤਰੀਕੇ ਦੇ ਨਾਲ ਟੇਢਾ ਹੋ ਗਿਆ। ਜਿਸ ਦੇ ਕਾਰਨ ਕਾਫੀ ਦੇਰ ਤੱਕ ਜਾਮ ਲੱਗਿਆ ਰਿਹਾ ਤੇ ਆਵਾਜਾਈ ਦੇਰ ਤੱਕ ਪ੍ਰਭਾਵਿਤ ਰਹੀ । ਇਸ ਮੌਕੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਜੇਸੀਬੀ ਦੀ ਮਦਦ ਦੇ ਨਾਲ ਦੋਵਾਂ ਵਾਹਨਾਂ ਨੂੰ ਪਾਸੇ ਕਰਕੇ ਆਵਾਜਾਈ ਨੂੰ ਮੁੜ ਬਹਾਲ ਕੀਤਾ ਗਿਆ।

NO COMMENTS

LEAVE A REPLY

Please enter your comment!
Please enter your name here

Exit mobile version