Google search engine
Homeਪੰਜਾਬਪੰਜਾਬ ਦੇ IPS ਜੋੜੇ ਦੀ 4 ਸਾਲਾ ਦੀ ਬੇਟੀ ਦੇ ਗਲੇ ‘ਚ...

ਪੰਜਾਬ ਦੇ IPS ਜੋੜੇ ਦੀ 4 ਸਾਲਾ ਦੀ ਬੇਟੀ ਦੇ ਗਲੇ ‘ਚ ਖਾਣਾ ਫਸ ਜਾਣ ਕਾਰਨ ਹੋਈ ਮੌਤ

ਫਤਹਿਗੜ੍ਹ ਸਾਹਿਬ: ਜੇਕਰ ਤੁਹਾਡੇ ਬੱਚੇ ਵੀ ਤੁਹਾਡੀ ਨਿਗਰਾਨੀ ਤੋਂ ਬਿਨਾਂ ਖਾਣਾ ਖਾਂਦੇ ਹਨ ਤਾਂ ਸਾਵਧਾਨ ਹੋ ਜਾਓ। ਇਕ 4 ਸਾਲ ਦੀ ਬੱਚੀ ਦੇ ਗਲੇ ‘ਚ ਖਾਣਾ ਫਸ ਜਾਣ ਕਾਰਨ ਉਸਦੀ ਦੀ ਜਾਨ ਚਲੀ ਗਈ। ਮਾਮਲਾ ਪੰਜਾਬ ਦਾ ਹੈ ਜਿੱਥੇ ਗਲੇ ‘ਚ ਖਾਣਾ ਫਸ ਜਾਣ ਕਾਰਨ ਨਾਇਰਾ ਨਾਂ ਦੀ 4 ਸਾਲਾ ਬੱਚੀ ਦੇ ਦਮ ਘੁੱਟਣ ਨਾਲ ਮੌਤ ਹੋ ਗਈ। ਨਾਇਰਾ ਪੰਜਾਬ ਦੇ ਇੱਕ ਆਈ.ਪੀ.ਐਸ ਜੋੜੇ ਦੀ ਧੀ ਸੀ।

ਨਾਇਰਾ ਦੀ ਮਾਂ ਦਾ ਨਾਂ ਰਵਜੋਤ ਗਰੇਵਾਲ ਸੀ, ਜਦੋਂ ਕਿ ਉਸ ਦੇ ਪਿਤਾ ਦਾ ਨਾਂ ਨਵਨੀਤ ਬੈਂਸ ਸੀ। ਰਵਜੋਤ ਗਰੇਵਾਲ ਫਤਹਿਗੜ੍ਹ ਸਾਹਿਬ ਦੇ ਐੱਸ.ਐੱਸ.ਪੀ ਹਨ, ਜਦੋਂ ਕਿ ਨਵਨੀਤ ਬੈਂਸ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਹਨ।

ਰਿਪੋਰਟਾਂ ਮੁਤਾਬਕ ਨਾਇਰਾ ਦੇ ਗਲੇ ‘ਚ ਕੁਝ ਖਾਣ ਵਾਲੀ ਚੀਜ਼ ਫਸ ਜਾਣ ਕਾਰਨ ਉਹ ਸਾਹ ਨਹੀਂ ਲੈ ਪਾ ਰਹੀ ਸੀ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨਾਇਰਾ ਕੀ ਖਾ ਰਹੀ ਸੀ। ਆਈ.ਪੀ.ਐਸ ਜੋੜਾ ਮੁਹਾਲੀ ਵਿੱਚ ਰਹਿੰਦਾ ਹੈ। ਨਾਇਰਾ ਦਾ ਅੰਤਿਮ ਸੰਸਕਾਰ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-7 ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments