Google search engine
Homeਹਰਿਆਣਾਕੁਲਦੀਪ ਬਿਸ਼ਨੋਈ ਦੇ ਬੇਟੇ ਭਵਿਆ ਬਿਸ਼ਨੋਈ ਨੂੰ BJP ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਕੁਲਦੀਪ ਬਿਸ਼ਨੋਈ ਦੇ ਬੇਟੇ ਭਵਿਆ ਬਿਸ਼ਨੋਈ ਨੂੰ BJP ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਚੰਡੀਗੜ੍ਹ: ਹਰਿਆਣਾ ਤੋਂ ਇਸ ਵਾਰ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਨੇਤਾ ਕੁਲਦੀਪ ਬਿਸ਼ਨੋਈ (Bhavya Bishnoi) ਦੇ ਬੇਟੇ ਭਵਿਆ ਬਿਸ਼ਨੋਈ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਵਿਆ ਨੂੰ ਭਾਜਪਾ ਦੇ ਯੁਵਾ ਮੋਰਚਾ ਦਾ ਸੂਬਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਹਾਲ ਹੀ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਨੇ ਕੁਲਦੀਪ ਬਿਸ਼ਨੋਈ ਨਾਲ ਉਨ੍ਹਾਂ ਦੀ ਦਿੱਲੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਚਰਚਾ ਸੀ ਕਿ ਕੁਲਦੀਪ ਬਿਸ਼ਨੋਈ ਨੂੰ ਮੁੱਖ ਮੰਤਰੀ ਨੇ ਰਾਜ਼ੀ ਕਰ ਲਿਆ ਹੈ। ਕੁਲਦੀਪ ਬਿਸ਼ਨੋਈ ਨੇ ਵੀ ਛੇਤੀ ਹੀ ਹਿਸਾਰ ਲੋਕ ਸਭਾ ਸੀਟ ਲਈ ਪ੍ਰਚਾਰ ਕਰਨ ਦੀ ਗੱਲ ਕਹੀ ਸੀ।

ਕੁਲਦੀਪ ਬਿਸ਼ਨੋਈ ਨੂੰ ਹਿਸਾਰ ਸੀਟ ਤੋਂ ਭਾਜਪਾ ਦੀ ਟਿਕਟ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਉਨ੍ਹਾਂ ਦੀ ਥਾਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਆਜ਼ਾਦ ਵਿਧਾਇਕ ਅਤੇ ਨਾਇਬ ਸੈਣੀ ਸਰਕਾਰ ਦੇ ਕੈਬਨਿਟ ਮੰਤਰੀ ਰਣਜੀਤ ਸਿੰਘ ਚੌਟਾਲਾ ਨੂੰ ਟਿਕਟ ਦਿੱਤੀ ਹੈ। ਇਸ ਤੋਂ ਬਾਅਦ ਕੁਲਦੀਪ-ਭਵਿਆ ਨੇ ਨਾ ਸਿਰਫ ਭਾਜਪਾ ਉਮੀਦਵਾਰ ਤੋਂ ਦੂਰੀ ਬਣਾ ਲਈ ਬਲਕਿ ਸੋਸ਼ਲ ਮੀਡੀਆ ‘ਤੇ ਇਹ ਵੀ ਲਿਖਿਆ ਕਿ ਉਹ ਕਾਂਗਰਸ ‘ਚ ਨਹੀਂ ਜਾ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments