Home ਦੇਸ਼ ਟੀਵੀ ਸ਼ੋਅ ਦਾ ਇਹ ਅਦਾਕਾਰ ਹੋਇਆ ਲਾਪਤਾ, ਜਾਣੋ ਪੂਰਾ ਮਾਮਲਾ

ਟੀਵੀ ਸ਼ੋਅ ਦਾ ਇਹ ਅਦਾਕਾਰ ਹੋਇਆ ਲਾਪਤਾ, ਜਾਣੋ ਪੂਰਾ ਮਾਮਲਾ

0

ਦਿੱਲੀ:- ਕਾਮੇਡੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਰੌਸ਼ਨ ਸਿੰਘ ‘ਸੋਢੀ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਗੁਰਚਰਨ ਸਿੰਘ ਯਾਨੀਕੀ ਟੀਵੀ ਅਦਾਕਾਰ ਰੌਸ਼ਨ ਸਿੰਘ ਸੋਢੀ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਹਨ। ਜਿਸਦੀ ਸ਼ਿਕਾਇਤ ਉਨ੍ਹਾਂ ਦੇ ਪਿਤਾ ਨੇ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਹੈ। ਜਿਸ ਦੇ ਮੁਤਾਬਕ ਰੌਸ਼ਨ ਸਿੰਘ ਸੋਢੀ ਪਿਛਲੇ 4 ਦਿਨਾਂ ਤੋਂ ਲਾਪਤਾ ਹਨ। ਦੱਸਿਆ ਜਾ ਰਿਹਾ ਹੈ ਕਿ ਉਹ 22 ਅਪ੍ਰੈਲ ਨੂੰ ਦਿੱਲੀ ਤੋਂ ਮੁੰਬਈ ਜਾਣ ਲਈ ਨਿਕਲੇ ਸਨ ਤੇ ਏਅਰਪੋਰਟ ਤੋਂ ਹੀ ਲਾਪਤਾ ਹੋ ਗਏ।

ਪਿਤਾ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਦਾ ਲੜਕਾ ਮੁੰਬਈ ਪਹੁੰਚਿਆ ਤੇ ਨਾ ਹੀ ਘਰ ਵਾਪਸ ਪਰਤਿਆ, ਨਾਲ ਹੀ ਉਸ ਦਾ ਫੋਨ ਵੀ ਨਹੀਂ ਲਗ ਰਿਹਾ। ਇਸ ਸੰਬੰਧੀ ਦਿੱਲੀ ਪੁਲਿਸ ਨੇ ਗੁਰਚਰਨ ਸਿੰਘ ਦੇ ਪਿਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ ਤੇ ਗੁਰਚਰਨ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version