Home ਟੈਕਨੋਲੌਜੀ ਹੁਣ ਭਾਰਤੀ ਉਪਭੋਗਤਾਵਾਂ ਲਈ ਵੀ ਲਾਂਚ ਕੀਤਾ ਗਿਆ ਗੂਗਲ ਵਾਲੇਟ

ਹੁਣ ਭਾਰਤੀ ਉਪਭੋਗਤਾਵਾਂ ਲਈ ਵੀ ਲਾਂਚ ਕੀਤਾ ਗਿਆ ਗੂਗਲ ਵਾਲੇਟ

0

ਗੈਜੇਟ ਡੈਸਕ:  ਗੂਗਲ ਪਲੇਅ ਸਟੋਰ (Google Play Store) ‘ਤੇ ਭਾਰਤੀ ਉਪਭੋਗਤਾਵਾਂ ਲਈ ਵੀ ਗੂਗਲ ਵਾਲੇਟ (Google Wallet) ਨੂੰ ਲਾਂਚ ਕੀਤਾ ਗਿਆ ਹੈ। ਪਿਛਲੇ ਕਈ ਹਫਤਿਆਂ ਤੋਂ ਗੂਗਲ ਦੇ ਇਸ ਡਿਜੀਟਲ ਪਰਸ ਦੇ ਭਾਰਤ ‘ਚ ਲਾਂਚ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਕੁਝ ਦਿਨ ਪਹਿਲਾਂ ਭਾਰਤ ਦੇ ਕੁਝ ਬੀਟਾ ਯੂਜ਼ਰਸ ਨੇ ਵੀ ਗੂਗਲ ਵਾਲੇਟ ਦੀ ਵਰਤੋਂ ਕੀਤੀ ਸੀ ਪਰ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਗੂਗਲ ਵਾਲੇਟ ਨੂੰ ਭਾਰਤ ਲਈ ਅਧਿਕਾਰਤ ਤੌਰ ‘ਤੇ ਗੂਗਲ ਪਲੇਅ ਸਟੋਰ ‘ਤੇ ਸੂਚੀਬੱਧ ਕਰ ਦਿੱਤਾ ਗਿਆ ਹੈ।

ਭਾਰਤ ‘ਚ ਉਪਲੱਬਧ ਹੋਇਆ ਗੂਗਲ ਵਾਲਿਟ 
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੁਝ ਯੂਜ਼ਰਸ ਨੇ ਆਪਣੇ ਫੋਨ ‘ਚ ਗੂਗਲ ਵਾਲੇਟ ਦੇ ਸਕ੍ਰੀਨਸ਼ਾਟ ਸ਼ੇਅਰ ਕੀਤੇ ਹਨ, ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਗੂਗਲ ਨੇ ਭਾਰਤ ‘ਚ ਆਪਣੀ ਵਾਲਿਟ ਸਰਵਿਸ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ,  ਅਜੇ ਭਾਰਤ ਦੇ ਸਾਰੇ ਉਪਭੋਗਤਾਵਾਂ ਲਈ ਗੂਗਲ ਵਾਲੇਟ ਦੀ ਸੇਵਾ ਸ਼ੁਰੂ ਨਹੀਂ ਹੋਈ ਹੈ, ਇਸ ਲਈ ਸਾਰੇ ਉਪਭੋਗਤਾਵਾਂ ਨੂੰ ਗੂਗਲ ਪਲੇਅ ਸਟੋਰ ‘ਤੇ ਗੂਗਲ ਵਾਲੇਟ ਇੰਸਟਾਲ ਕਰਨ ਦਾ ਵਿਕਲਪ ਨਜ਼ਰ ਨਹੀਂ ਆਉਂਦਾ।

ਸੰਭਵ ਹੈ ਕਿ ਗੂਗਲ ਆਉਣ ਵਾਲੇ ਕੁਝ ਦਿਨਾਂ ਵਿੱਚ ਭਾਰਤ ਦੇ ਸਾਰੇ ਉਪਭੋਗਤਾਵਾਂ ਨੂੰ ਗੂਗਲ ਵਾਲੇਟ ਦੀ ਸੇਵਾ ਪ੍ਰਦਾਨ ਕਰੇਗਾ। ਗੂਗਲ ਵਾਲਿਟ ਇੱਕ ਡਿਜੀਟਲ ਵਾਲੇਟ ਦੀ ਤਰ੍ਹਾਂ ਹੈ। ਇਸ ‘ਚ ਯੂਜ਼ਰਸ ਡਿਜੀਟਲ ਦਸਤਾਵੇਜ਼ਾਂ ਨੂੰ ਸੇਵ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਕਿਤੇ ਵੀ ਇਸਤੇਮਾਲ ਕਰ ਸਕਦੇ ਹਨ। ਇਹ ਭਾਰਤ ਵਿੱਚ ਡਿਜੀਟਲ ਪਰਸ ਡਿਜੀਲਾਕਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੇ ਜ਼ਰੀਏ ਯੂਜ਼ਰਸ ਕਿਸੇ ਵੀ ਮਹੱਤਵਪੂਰਨ ਦਸਤਾਵੇਜ਼ ਜਾਂ ਡਿਟੇਲ ਨੂੰ ਸੇਵ ਕਰ ਸਕਦੇ ਹਨ।

ਗੂਗਲ ਦਾ ਡਿਜੀਟਲ ਪਰਸ
ਗੂਗਲ ਵਾਲੇਟ ਐਪ ‘ਚ ਯੂਜ਼ਰਸ ਕਿਊਆਰ ਕੋਡ ਜਾਂ ਬਾਰ ਕੋਡ ਨਾਲ ਮੈਨੂਅਲ ਤੌਰ ‘ਤੇ ਕਿਸੇ ਦਸਤਾਵੇਜ਼ ਦਾ ਡਿਜੀਟਲ ਵਰਜ਼ਨ ਵੀ ਬਣਾ ਸਕਦੇ ਹਨ। ਇਸ ਤੋਂ ਇਲਾਵਾ, ਗੂਗਲ ਵਾਲੇਟ ਐਪ ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਟ੍ਰਾਂਜ਼ਿਟ ਪਾਸ ਵੀ ਸਟੋਰ ਕਰ ਸਕਦੇ ਹੈ, ਜਿਸ ਦੀ ਵਰਤੋਂ ਐਨ.ਐਫ.ਸੀ-ਸਮਰੱਥ ਫੋਨਾਂ ‘ਤੇ ਸਿੱਧੇ ਸੰਪਰਕ ਰਹਿਤ ਭੁਗਤਾਨ ਲਈ ਕੀਤੀ ਜਾ ਸਕਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version