Google search engine
Homeਦੇਸ਼ਬਾਲੀਵੁੱਡ ਅਭਿਨੇਤਾ ਪੰਕਜ ਤ੍ਰਿਪਾਠੀ ਦੇ ਜੀਜਾ ਮੁੰਨਾ ਤਿਵਾਰੀ ਦੀ ਸੜਕ ਹਾਦਸੇ ‘ਚ...

ਬਾਲੀਵੁੱਡ ਅਭਿਨੇਤਾ ਪੰਕਜ ਤ੍ਰਿਪਾਠੀ ਦੇ ਜੀਜਾ ਮੁੰਨਾ ਤਿਵਾਰੀ ਦੀ ਸੜਕ ਹਾਦਸੇ ‘ਚ ਹੋਈ ਮੌਤ

ਧਨਬਾਦ: ਮਸ਼ਹੂਰ ਬਾਲੀਵੁੱਡ ਅਭਿਨੇਤਾ ਪੰਕਜ ਤ੍ਰਿਪਾਠੀ (Bollywood actor Pankaj Tripathi) ਦੇ ਜੀਜਾ ਮੁੰਨਾ ਤਿਵਾਰੀ (Munna Tiwari) ਦੀ ਝਾਰਖੰਡ ਦੇ ਧਨਬਾਦ ਜ਼ਿਲੇ ‘ਚ ਇਕ ਸੜਕ ਹਾਦਸੇ ‘ਚ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਭੈਣ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਦੋਵੇਂ ਬਿਹਾਰ ਦੇ ਗੋਪਾਲਗੰਜ ਦੇ ਕਮਾਲਪੁਰ ਤੋਂ ਧਨਬਾਦ ਦੇ ਨਿਰਸਾ ਵੱਲ ਆ ਰਹੇ ਸਨ। ਪੰਕਜ ਤ੍ਰਿਪਾਠੀ ਦੇ ਜੀਜਾ ਮੁੰਨਾ ਤਿਵਾਰੀ ਕਾਰ ਚਲਾ ਰਹੇ ਸੀ ਅਤੇ ਭੈਣ ਸਰਿਤਾ ਕਾਰ ਵਿੱਚ ਸਫ਼ਰ ਕਰ ਰਹੀ ਸੀ। ਕਾਰ ਹਾਦਸੇ ਤੋਂ ਬਾਅਦ ਦੋਵਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਪੰਕਜ ਤ੍ਰਿਪਾਠੀ ਦੇ ਜੀਜਾ ਮੁੰਨਾ ਤਿਵਾਰੀ ਦੀ ਮੌਤ ਹੋ ਗਈ।

ਤ੍ਰਿਪਾਠੀ ਦੀ ਭੈਣ ਸਰਿਤਾ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਹੈ। ਘਟਨਾ ਦੇ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਨਿਰਸਾ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਨਿਰਸਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਹੀ ਇਲਾਜ ਲਈ ਧਨਬਾਦ ਭੇਜ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments