Google search engine
Homeਪੰਜਾਬਮੌਸਮ ਵਿਭਾਗ ਨੇ ਅਗਲੇ ਹਫ਼ਤੇ ਨੂੰ ਲੈ ਕੇ ਅਲਰਟ ਕੀਤਾ ਜ਼ਾਰੀ

ਮੌਸਮ ਵਿਭਾਗ ਨੇ ਅਗਲੇ ਹਫ਼ਤੇ ਨੂੰ ਲੈ ਕੇ ਅਲਰਟ ਕੀਤਾ ਜ਼ਾਰੀ

ਚੰਡੀਗੜ੍ਹ: ਮਾਰਚ ਮਹੀਨੇ ਤੋਂ ਬਾਅਦ ਅਪ੍ਰੈਲ ਵਿੱਚ ਵੀ ਇੱਕ ਨਵਾਂ ਵੈਸਟਰਨ ਡਿਸਟਰਬੈਂਸ (Western Disturbance)ਬਣਦਾ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਅਜੇ ਤੱਕ ਗਰਮੀ ਨਹੀਂ ਵਧੀ ਹੈ। ਅਪ੍ਰੈਲ ਦੇ 10 ਦਿਨ ਬੀਤ ਚੁੱਕੇ ਹਨ ਪਰ ਰਾਤਾਂ ਅਜੇ ਵੀ ਠੰਡੀਆਂ ਹਨ। ਮੌਸਮ ਵਿਭਾਗ ਮੁਤਾਬਕ ਅਪ੍ਰੈਲ ‘ਚ ‘ਹੀਟ ਵੇਵ’ (heat wave) ਦਾ ਕੋਈ ਸੰਕੇਤ ਨਹੀਂ ਹੈ। ਵਿਭਾਗ ਦਾ ਕਹਿਣਾ ਹੈ ਕਿ ਮਹੀਨੇ ਦੇ ਆਖਰੀ ਦਿਨਾਂ ਤੱਕ ਤਾਪਮਾਨ 38 ਤੋਂ 40 ਡਿਗਰੀ ਦੇ ਵਿਚਕਾਰ ਰਿਕਾਰਡ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, 13-14 ਅਪ੍ਰੈਲ ਨੂੰ ਇੱਕ ਨਵੀਂ ਪੱਛਮੀ ਗੜਬੜ ਬਣਨ ਜਾ ਰਹੀ ਹੈ, ਜਿਸ ਕਾਰਨ ਰਾਜ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਦੱਸ ਦਈਏ ਕਿ ਸੂਬੇ ‘ਚ ਅਪ੍ਰੈਲ ਮਹੀਨੇ ‘ਚ ਬਠਿੰਡਾ ਜ਼ਿਲਾ ਸਭ ਤੋਂ ਗਰਮ ਰਹਿੰਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੈ। ਮਾਹਿਰਾਂ ਅਨੁਸਾਰ ਇਸ ਵਾਰ ਰਾਜਸਥਾਨ ਤੋਂ ਆਉਣ ਵਾਲੀਆਂ ਗਰਮ ਹਵਾਵਾਂ ਨੂੰ ਪਹਾੜਾਂ ਤੋਂ ਆ ਰਹੀਆਂ ਹਵਾਵਾਂ ਰੋਕ ਰਹੀਆ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲਾ ਹਫ਼ਤਾ ਵੀ ਠੰਢਾ ਰਹੇਗਾ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦਾ ਅਲਰਟ ਹੈ। ਮੌਸਮ ਵਿਭਾਗ ਮੁਤਾਬਕ ਗਰਮੀ ਦਾ ਦੂਜਾ ਮਹੀਨਾ ਚੱਲ ਰਿਹਾ ਹੈ ਪਰ ਅਜੇ ਵੀ ਬਹੁਤੀ ਗਰਮੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪੱਛਮੀ ਰਾਜਸਥਾਨ ਤੋਂ ਗਰਮ ਹਵਾਵਾਂ ਦੇ ਦਾਖਲ ਹੋਣ ‘ਤੇ ਪੰਜਾਬ ‘ਚ ਗਰਮੀ ਵਧ ਜਾਂਦੀ ਹੈ ਪਰ ਇਸ ਸਮੇਂ ਪਾਕਿਸਤਾਨ ਅਤੇ ਪਹਾੜੀ ਇਲਾਕਿਆਂ ਤੋਂ ਹਵਾਵਾਂ ਪੰਜਾਬ ‘ਚ ਦਾਖਲ ਹੋਣ ਕਾਰਨ ਗਰਮੀ ਵਧ ਰਹੀ ਹੈ।

ਪਿਛਲੇ ਸਾਲ ਵੀ ਮੌਸਮ ਅਜਿਹਾ ਹੀ ਸੀ
ਜੇਕਰ 2023 ਦੀ ਗੱਲ ਕਰੀਏ ਤਾਂ ਮੌਸਮ ‘ਚ ਕਾਫੀ ਬਦਲਾਅ ਦੇਖਣ ਨੂੰ ਮਿਿਲਆ ਕਿਉਂਕਿ ਪਿਛਲੇ ਸਾਲ ਵੀ ਪਹਾੜਾਂ ‘ਚ ਬਰਫਬਾਰੀ ਕਾਰਨ ਪੰਜਾਬ ‘ਚ ਰਾਤਾਂ ਠੰਡੀਆਂ ਅਤੇ ਤਾਪਮਾਨ 12-13 ਡਿਗਰੀ ਰਿਹਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments