Google search engine
HomeLifestyleਜਾਣੋ ਕੈਂਚੀ ਅਤੇ ਸੂਈ ਦੀ ਕੀ ਹੈ ਮਹੱਤਤਾ...

ਜਾਣੋ ਕੈਂਚੀ ਅਤੇ ਸੂਈ ਦੀ ਕੀ ਹੈ ਮਹੱਤਤਾ…

 

ਇੱਕ ਦਿਨ ਸਕੂਲ ਵਿੱਚ ਛੁੱਟੀ ਹੋਣ ਕਰਕੇ ਰਿੰਕੂ ਆਪਣੇ ਪਿਤਾ ਨਾਲ ਉਨ੍ਹਾਂ ਦੀ ਦੁਕਾਨ ਤੇ ਚਲਾ ਗਿਆ। ਉੱਥੇ ਜਾ ਕੇ ਉਹ ਬੜੇ ਧਿਆਨ ਨਾਲ ਆਪਣੇ ਪਾਪਾ ਨੂੰ ਕੰਮ ਕਰਦਿਆਂ ਵੇਖਣ ਲੱਗਾ। ਉਹਨੇ ਵੇਖਿਆ ਕਿ ਉਹਦੇ ਪਾਪਾ ਕੈਂਚੀ ਨਾਲ ਕੱਪੜਿਆਂ ਨੂੰ ਕੱਟਦੇ ਅਤੇ ਫਿਰ ਕੈਂਚੀ ਨੂੰ ਪੈਰਾਂ ਹੇਠਾਂ ਦਬਾ ਕੇ ਰੱਖ ਲੈਂਦੇ। ਪਿੱਛੋਂ ਸੂਈ ਨਾਲ ਉਹਨੂੰ ਸਿਉਂਦੇ ਅਤੇ ਸਿਉਣ ਤੋਂ ਬਾਦ ਸੂਈ ਨੂੰ ਆਪਣੀ ਪਗੜੀ ਉੱਤੇ ਟੰਗ ਲੈਂਦੇ। ਜਦੋਂ ਉਹਨੇ ਇਸੇ ਕ੍ਰਿਆ ਨੂੰ ਚਾਰ-ਪੰਜ ਵਾਰੀ ਵੇਖਿਆ ਤਾਂ ਉਸਤੋਂ ਰਿਹਾ ਨਾ ਗਿਆ ਅਤੇ ਉਹਨੇ ਆਪਣੇ ਪਾਪਾ ਤੋਂ ਪੁੱਛਿਆ -“ਪਾਪਾ, ਮੈਂ ਬੜੀ ਦੇਰ ਤੋਂ ਤੁਹਾਨੂੰ ਕੰਮ ਕਰਦਿਆਂ ਵੇਖ ਰਿਹਾ ਹਾਂ। ਤੁਸੀਂ ਜਦੋਂ ਵੀ ਕੱਪੜਾ ਕੱਟਦੇ ਹੋ, ਉਸ ਪਿੱਛੋਂ ਕੈਂਚੀ ਨੂੰ ਪੈਰਾਂ ਹੇਠ ਦਬਾ ਲੈਂਦੇ ਹੋ। ਫਿਰ ਸੂਈ ਨਾਲ ਸੀਣ ਪਿੱਛੋਂ ਸੂਈ ਨੂੰ ਪਗੜੀ ਤੇ ਟੰਗ ਲੈਂਦੇ ਹੋ। ਇਹਦਾ ਕੀ ਕਾਰਨ ਹੈ?”

ਪਾਪਾ ਨੇ ਜਵਾਬ ਦਿੱਤਾ – “ਬੇਟਾ, ਕੈਂਚੀ ਕੱਟਣ ਦੇ ਕੰਮ ਆਉਂਦੀ ਹੈ ਅਤੇ ਸੂਈ ਜੋੜਨ ਦਾ ਕੰਮ ਕਰਦੀ ਹੈ। ਕੱਟਣ ਵਾਲੀ ਚੀਜ਼ ਦੀ ਥਾਂ ਹਮੇਸ਼ਾ ਹੇਠਾਂ ਹੁੰਦੀ ਹੈ, ਪਰ ਜੋੜਨ ਵਾਲ਼ੀ ਚੀਜ਼ ਨੂੰ ਹਮੇਸ਼ਾ ਸਤਿਕਾਰ ਮਿਲਦਾ ਹੈ। ਇਹੋ ਕਾਰਨ ਹੈ ਕਿ ਮੈਂ ਸੂਈ ਨੂੰ ਪਗੜੀ ਤੇ ਟੰਗਦਾ ਹਾਂ ਅਤੇ ਕੈਂਚੀ ਨੂੰ ਪੈਰਾਂ ਹੇਠ ਦਬਾ ਲੈਂਦਾ ਹਾਂ।”

****

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments