Home ਪੰਜਾਬ CM ਕੇਜਰੀਵਾਲ ਦੀ ਪਤਨੀ ਨੇ ‘ਆਪ’ ਮੁਖੀ ਨਾਲ ਆਪਣੇ ਸੰਦੇਸ਼ ਸਾਂਝੇ ਕਰਨ...

CM ਕੇਜਰੀਵਾਲ ਦੀ ਪਤਨੀ ਨੇ ‘ਆਪ’ ਮੁਖੀ ਨਾਲ ਆਪਣੇ ਸੰਦੇਸ਼ ਸਾਂਝੇ ਕਰਨ ਲਈ ਜਾਰੀ ਕੀਤਾ Whatsapp ਨੰਬਰ

0
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਦੀ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਨੇ ਅੱਜ ਆਪਣੇ ਸਮਰਥਕਾਂ ਲਈ ‘ਆਪ’ ਮੁਖੀ ਨਾਲ ਆਪਣੇ ਸੰਦੇਸ਼ ਸਾਂਝੇ ਕਰਨ ਲਈ ਇੱਕ ਹੈਲਪਲਾਈਨ ਨੰਬਰ ਸਾਂਝਾ ਕੀਤਾ, ਜੋ ਪਿਛਲੇ ਹਫ਼ਤੇ ਗ੍ਰਿਫਤਾਰੀ ਤੋਂ ਬਾਅਦ ਸ਼ਰਾਬ ਨੀਤੀ ਕੇਸ ਵਿੱਚ ਜੇਲ੍ਹ ਵਿੱਚ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ; ਜਿਸ ਵਿੱਚ ਉਨ੍ਹਾਂ Whatsapp ਨੰਬਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਤੁਸੀਂ ਕੋਈ ਵੀ ਮੈਸੇਜ਼ ਭੇਜ ਸਕਦੇ ਹੋ। Whatsapp Number : 8297324624, ਇਸ ਦੇ ਨਾਲ ਹੀ ਉਨ੍ਹਾਂ ਆਮ ਲੋਕਾਂ ਨੂੰ ਕਿਹਾ ਹੈ ਕਿ ਤੁਸੀਂ ਜੋ ਵੀ ਸੰਦੇਸ਼ ਮੁੱਖ ਮੰਤਰੀ ਕੇਜਰੀਵਾਲ ਨੂੰ ਦਿਓਗੇ। ਮੈਂ ਖੁਦ ਜਾ ਕੇ ਜੇਲ੍ਹ ‘ਚ ਉਨ੍ਹਾਂ ਨੂੰ ਦੇ ਕੇ ਆਵਾਂਗੀ। ਸੁਨੀਤਾ ਕੇਜਰੀਵਾਲ ਨੇ ਇੱਕ ਟੈਲੀਵਿਜ਼ਨ ਸੰਦੇਸ਼ ਵਿੱਚ ਕਿਹਾ, ‘ਅਸੀਂ ਅੱਜ ਤੋਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ – ਕੇਜਰੀਵਾਲ ਨੂੰ ਆਸ਼ੀਰਵਾਦ। ਤੁਸੀਂ ਇਸ ਨੰਬਰ ‘ਤੇ ਉਸ ਨੂੰ ਆਪਣੀਆਂ ਅਸ਼ੀਰਵਾਦ ਅਤੇ ਪ੍ਰਾਰਥਨਾਵਾਂ ਭੇਜ ਸਕਦੇ ਹੋ।

NO COMMENTS

LEAVE A REPLY

Please enter your comment!
Please enter your name here

Exit mobile version