Saturday, April 27, 2024
Google search engine
Homeਪੰਜਾਬਪੰਜਾਬ ‘ਚ ਭਾਜਪਾ ਨੇ ਅਕਾਲੀ ਦਲ,ਕਾਂਗਰਸ ਤੇ ਆਪ ਨੂੰ ਦਿੱਤਾ ਝਟਕਾ

ਪੰਜਾਬ ‘ਚ ਭਾਜਪਾ ਨੇ ਅਕਾਲੀ ਦਲ,ਕਾਂਗਰਸ ਤੇ ਆਪ ਨੂੰ ਦਿੱਤਾ ਝਟਕਾ

ਲੁਧਿਆਣਾ : ਲੋਕ ਸਭਾ ਚੋਣਾਂ (The Lok Sabha Elections) ਤੋਂ ਪਹਿਲਾਂ ਦੇਸ਼ ਭਰ ‘ਚ ਸਿਆਸੀ ਹਲਚਲ ਜਾਰੀ ਹੈ। ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇ 48 ਘੰਟਿਆਂ ਦੇ ਅੰਦਰ ਹੀ ਪੰਜਾਬ ‘ਚ ਅਕਾਲੀ ਦਲ ਦੇ ਨਾਲ ਕਾਂਗਰਸ ਤੇ ਆਪ ਨੂੰ ਵੀ ਝਟਕਾ ਦੇ ਦਿੱਤਾ ਹੈ।

ਸਭ ਤੋਂ ਪਹਿਲਾਂ ਮੰਗਲਵਾਰ ਸਵੇਰੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਨਾਲ ਗਠਜੋੜ ਕਰਨ ਦੀ ਬਜਾਏ ਭਾਜਪਾ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ ਦਾ ਐਲਾਨ ਕੀਤਾ । ਇਸੇ ਦਿਨ ਬਾਅਦ ਦੁਪਹਿਰ ਭਾਜਪਾ ਨੇ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਪਾਰਟੀ ‘ਚ ਸ਼ਾਮਲ ਕਰ ਲਿਆ, ਜਿਸ ਕਾਰਨ ਪੰਜਾਬ ਦੀ ਸਿਆਸਤ ‘ਚ ਹਲਚਲ ਅਜੇ ਸ਼ਾਂਤ ਨਹੀਂ ਹੋਈ ਸੀ ਕਿ 24 ਘੰਟਿਆਂ ‘ਚ ਹੀ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਜਿਸ ਤਹਿਤ ਜਲੰਧਰ ਤੋਂ ‘ਆਪ’ ਦੇ ਇਕਲੌਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਸਮੇਤ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਭਾਜਪਾ ‘ਚ ਸ਼ਾਮਲ ਕੀਤਾ ਗਿਆ ਹੈ। ਜਿਸ ਮੁਹਿੰਮ ਨੂੰ ਭਾਜਪਾ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਕਰਨ ਦਾ ਦਾਅਵਾ ਕਰ ਰਹੀ ਹੈ।

ਰਿੰਕੂ ਨੇ ਕੱਟ ਦਿੱਤਾ ਰਿੰਕੂ ਦਾ ਪੱਤਾ 
ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਜੁੜਿਆ ਇਕ ਪਹਿਲੂ ਇਹ ਹੈ ਕਿ ਉਨ੍ਹਾਂ ਨੇ ਰਿੰਕੂ ਯਾਨੀ ਇੰਦਰ ਇਕਬਾਲ ਸਿੰਘ ਅਟਵਾਲ ਦਾ ਪੱਤਾ ਕੱਟ ਦਿੱਤਾ ਹੈ ਜੋ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ ਅਤੇ ਪਾਰਟੀ ਦੁਆਰਾ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਸੀ ਉਹ ਪਿਛਲੇ ਪ੍ਰਦਰਸ਼ਨ ਦੇ ਦਮ ‘ਤੇ ਹੁਣ ਵੀ ਟਿਕਟ ‘ਤੇ ਦਾਵੇਦਾਰੀ ਜਤਾ ਰਹੇ ਸਨ ਪਰ ਰਿੰਕੂ ਦੇ ਆਉਣ ਨਾਲ ਜਲੰਧਰ ‘ਚ ਉਨ੍ਹਾਂ ਦੀ ਉਮੀਦਵਾਰੀ ‘ਤੇ ਪਾਣੀ ਫਿਰ ਗਿਆ ਹੈ। ਹਾਲਾਂਕਿ ਰਿੰਕੂ ਅਟਵਾਲ ਨੂੰ ਭਾਜਪਾ ਵੱਲੋਂ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਅਜੇ ਵੀ ਬਰਕਰਾਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments