Google search engine
Homeਪੰਜਾਬਫ਼ਿਰੋਜ਼ਪੁਰ ਰੋਡ ’ਤੇ ਸ਼ਰਧਾਲੂਆਂ ਨਾਲ ਭਰੀ ਵੈਨ ਹੋਈ ਬੇਕਾਬੂ , 12 ਸ਼ਰਧਾਲੂ...

ਫ਼ਿਰੋਜ਼ਪੁਰ ਰੋਡ ’ਤੇ ਸ਼ਰਧਾਲੂਆਂ ਨਾਲ ਭਰੀ ਵੈਨ ਹੋਈ ਬੇਕਾਬੂ , 12 ਸ਼ਰਧਾਲੂ ਹੋਏ ਜ਼ਖ਼ਮੀ

ਮੋਗਾ : ਮੋਗਾ-ਫ਼ਿਰੋਜ਼ਪੁਰ (Moga-Ferozepur) ਰੋਡ ’ਤੇ ਅੱਜ ਤੜਕੇ 5.30 ਵਜੇ ਦੇ ਕਰੀਬ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅੱਪ ਵੈਨ ਪਿੰਡ ਡਗਰੂ (Village Dagru) ਨੇੜੇ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਦੌਰਾਨ ਕਰੀਬ 10-12 ਸ਼ਰਧਾਲੂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਉਕਤ ਸ਼ਰਧਾਲੂ ਇਕ ਪਿਕਅੱਪ ਵੈਨ ‘ਚ ਸ੍ਰੀ ਆਨੰਦਪੁਰ ਸਾਹਿਬ ਹੋਲਾ ਮੁਹੱਲਾ ਤੋਂ ਵਾਪਸ ਆ ਰਹੇ ਸਨ ਕਿ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਜ਼ਖਮੀ ਸ਼ਰਧਾਲੂਆਂ ‘ਚੋਂ ਜਿਨ੍ਹਾਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਉਨ੍ਹਾਂ ‘ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਬਾਕੀ ਜ਼ਖਮੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੋਗਾ ਦੇ ਸਰਕਾਰੀ ਹਸਪਤਾਲ ਦਾ ਐਮਰਜੈਂਸੀ ਸਟਾਫ ਪੂਰੀ ਤਰ੍ਹਾਂ ਚੌਕਸ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਿਕਅੱਪ ਵੈਨ ਦੇ ਡਰਾਈਵਰ ਦੇ ਸੌਂ ਜਾਣ ਕਾਰਨ ਵਾਪਰਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments