Saturday, May 18, 2024
Google search engine
Homeਪੰਜਾਬਪੰਜਾਬ ਦੇ ਇਸ ਪਿੰਡ ‘ਚ ਬੋਰਡ ਲਗਾ ਕੇ ਭਾਰਤੀ ਜਨਤਾ ਪਾਰਟੀ ਦਾ...

ਪੰਜਾਬ ਦੇ ਇਸ ਪਿੰਡ ‘ਚ ਬੋਰਡ ਲਗਾ ਕੇ ਭਾਰਤੀ ਜਨਤਾ ਪਾਰਟੀ ਦਾ ਕੀਤਾ ਵਿਰੋਧ

ਗਿੱਦੜਬਾਹਾ : ਕਿਸਾਨ ਅੰਦੋਲਨ ਦਾ ਅਸਰ ਲੋਕ ਸਭਾ ਚੋਣਾਂ (Lok Sabha elections) ‘ਤੇ ਵੀ ਪੈਣ ਵਾਲਾ ਹੈ। ਅਸਲ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ (Bharatiya Janata Party) ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਭਾਰੂ (Village Bharu) ਵਿੱਚ ਲੋਕਾਂ ਨੇ ਭਾਜਪਾ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਵਾਲੇ ਬੋਰਡ ਲਾਏ ਹਨ।

ਲੋਕਾਂ ਵੱਲੋਂ ਲਗਾਏ ਗਏ ਬੋਰਡ ‘ਤੇ ਲਿਖਿਆ ਹੈ:- ਪਿੰਡ ਭਾਰੂ ਵਿਖੇ ਭਾਜਪਾ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਗਿਆ ਹੈ। ਕੋਈ ਵੀ ਭਾਜਪਾ ਆਗੂ ਪਿੰਡ ਨਾ ਆਵੇ। ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਕੋਈ ਭਾਜਪਾ ਆਗੂ ਪਿੰਡ ਵਿੱਚ ਆਉਂਦਾ ਹੈ ਤਾਂ ਉਹ ਜਵਾਬੀ ਕਾਰਵਾਈ ਲਈ ਖੁਦ ਜ਼ਿੰਮੇਵਾਰ ਹੋਵੇਗਾ। ਦੱਸ ਦਈਏ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਕਾਰਨ ਲੋਕ ਕੇਂਦਰ ਸਰਕਾਰ ਤੋਂ ਨਾਰਾਜ਼ ਹਨ, ਜਿਸ ਕਾਰਨ ਉਹ ਬੋਰਡ ਲਗਾ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments