Home Sport ਆਸਟ੍ਰੇਲੀਆ ‘ਚ ਭਾਰਤੀ ਮੂਲ ਕ੍ਰਿਕਟਰ ‘ਤੇ ਲੱਗਾ ਰੇਪ ਕੇਸ ਦਾ ਇਲਜ਼ਾਮ

ਆਸਟ੍ਰੇਲੀਆ ‘ਚ ਭਾਰਤੀ ਮੂਲ ਕ੍ਰਿਕਟਰ ‘ਤੇ ਲੱਗਾ ਰੇਪ ਕੇਸ ਦਾ ਇਲਜ਼ਾਮ

0
ਸਪੋਰਟਸ ਨਿਊਜ਼: ਭਾਰਤੀ ਮੂਲ ਦਾ ਕ੍ਰਿਕਟਰ ਰੇਪ ਕੇਸ ‘ਚ ਫਸਦਾ ਨਜ਼ਰ ਆ ਰਿਹਾ ਹੈ। ਨਿਖਿਲ ਚੌਧਰੀ (Nikhil Chaudhary ) ਜੋ ਆਸਟ੍ਰੇਲੀਆ ਵਿੱਚ ਬਿਗ ਬੈਸ਼ ਲੀਗ (The Big Bash League) ਵਿੱਚ ਹੋਬਾਰਟ ਹਰੀਕੇਨਸ ਲਈ ਖੇਡਦੇ ਹਨ ।ਦਰਅਸਲ, ਭਾਰਤੀ ਮੂਲ ਦੇ ਇਸ ਕ੍ਰਿਕਟਰ ‘ਤੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ ‘ਚ ਇੱਕ ਆਸਟ੍ਰੇਲੀਆਈ ਮਹਿਲਾ ਨਾਲ ਬਲਾਤਕਾਰ ਦਾ ਇਲਜ਼ਾਮ ਲੱਗਾ ਹੈ।

ਔਰਤ ਦੇ ਦੋਸ਼ਾਂ ਮੁਤਾਬਕ ਨਿਖਿਲ ਨੇ ਇਸ ਘਟਨਾ ਨੂੰ ਆਪਣੀ ਕਾਰ ‘ਚ ਹੀ ਅੰਜਾਮ ਦਿੱਤਾ। ਮਹਿਲਾ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਨਿਖਿਲ ਚੌਧਰੀ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ।ਰਿਪੋਰਟ ਮੁਤਾਬਕ ਨਿਖਿਲ ਚੌਧਰੀ ਦੀ ਮੁਲਾਕਾਤ ਇਕ ਕਲੱਬ ‘ਚ ਇਕ ਔਰਤ ਨਾਲ ਹੋਈ, ਜਿਸ ਤੋਂ ਬਾਅਦ ਉਹ ਉਸ ਨੂੰ ਆਪਣੀ ਕਾਰ ‘ਚ ਲੈ ਗਏ ਅਤੇ ਉਸ ਨਾਲ ਬਲਾਤਕਾਰ ਕੀਤਾ। ਹਾਲਾਂਕਿ ਨਿਖਿਲ ਚੌਧਰੀ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਝੂਠਾ ਅਤੇ ਗਲਤ ਦੱਸਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਨਿਖਿਲ ਚੌਧਰੀ ਦਾ ਜਨਮ ਭਾਰਤ ਦੇ ਪੰਜਾਬ ਰਾਜ ਵਿੱਚ ਹੋਇਆ ਸੀ। ਨਿਖਿਲ ਪੰਜਾਬ ਲਈ ਘਰੇਲੂ ਕ੍ਰਿਕਟ ਵੀ ਖੇਡ ਚੁੱਕੇ ਹਨ ਪਰ ਹੁਣ ਉਹ ਆਸਟ੍ਰੇਲੀਆ ਲਈ ਖੇਡਦੇ ਹਨ। ਨਿਖਿਲ ਆਸਟ੍ਰੇਲੀਆ ਵਿਚ ਪੋਸਟਮੈਨ ਵਜੋਂ ਵੀ ਕੰਮ ਕਰ ਚੁੱਕੇ ਹਨ। ਹੁਣ ਨਿਖਿਲ ਆਸਟ੍ਰੇਲੀਆ ਦੀ ਵੱਕਾਰੀ ਟੀ-20 ਲੀਗ ਬੈਗ ਬੈਸ਼ ਲੀਗ ਵਿੱਚ ਹੋਬਾਰਟ ਹਰੀਕੇਨਸ ਟੀਮ ਲਈ ਕ੍ਰਿਕਟ ਖੇਡਦੇ ਹਨ। ਨਿਖਿਲ ਚੌਧਰੀ ਬਿਗ ਬੈਸ਼ ਲੀਗ ‘ਚ ਹੁਣ ਤੱਕ 9 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 6 ਪਾਰੀਆਂ ‘ਚ ਬੱਲੇਬਾਜ਼ੀ ਕੀਤੀ। ਇਸ ਦੌਰਾਨ ਨਿਖਿਲ ਨੇ 142 ਦੀ ਸਟ੍ਰਾਈਕ ਨਾਲ 154 ਦੌੜਾਂ ਬਣਾਈਆਂ ਸਨ।

NO COMMENTS

LEAVE A REPLY

Please enter your comment!
Please enter your name here

Exit mobile version