Home ਪੰਜਾਬ ਡੇਢ ਕੁਇੰਟਲ ਫੁੱਲਾਂ ਨਾਲ ਪ੍ਰਸ਼ੰਸਕ ਨੇ ਛੋਟੇ ਸਿੱਧੂ ਦਾ ਕੀਤਾ ਸਵਾਗਤ

ਡੇਢ ਕੁਇੰਟਲ ਫੁੱਲਾਂ ਨਾਲ ਪ੍ਰਸ਼ੰਸਕ ਨੇ ਛੋਟੇ ਸਿੱਧੂ ਦਾ ਕੀਤਾ ਸਵਾਗਤ

0

ਮਾਨਸਾ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੇ ਪਿੰਡ ਮੂਸਾ (Village Moosa) ਵਿਖੇ ਆ ਕੇ ਉਨ੍ਹਾਂ ਦੀ ਸਮਾਧ ਅਤੇ ਘਰ ਨੂੰ ਢਾਈ ਕੁਇੰਟਲ ਫੁੱਲਾਂ (Half Quintals Of Flowers) ਨਾਲ ਸਜਾਇਆ। ਪ੍ਰਸ਼ੰਸਕ ਨੇ 5 ਕਿਸਮ ਦੇ ਇਹ ਫੁੱਲ ਮੂਸੇਵਾਲਾ ਦੀ ਸਮਾਧੀ ‘ਤੇ ਰੱਖੇ ਹਨ ਅਤੇ ਡੇਢ ਕੁਇੰਟਲ ਫੁੱਲਾਂ ਨਾਲ ਉਨ੍ਹਾਂ ਦੀ ਹਵੇਲੀ ਦੇ ਸਾਹਮਣੇ ‘ਵੈਲਕਮ ਟੂ ਬੈਕ ਸਿੱਧੂ ਮੂਸੇਵਾਲਾ’ ਲਿਖਿਆ ਹੈ। ਉਨ੍ਹਾਂ ਨੇ ਹਵੇਲੀ ਦੇ ਵਿਹੜੇ ਵਿੱਚ ਇਨ੍ਹਾਂ ਫੁੱਲਾਂ ਨਾਲ ਇਕ ਵੱਡਾ ਦਿਲ ਵੀ ਬਣਾਇਆ ਹੈ।

ਹਰਿਆਣਾ ਦੇ ਜ਼ਿਲ੍ਹੇ ਕਰਨਾਲ ਦੇ ਪਿੰਡ ਸੰਘਾ ਦਾ ਰਹਿਣ ਵਾਲਾ ਜਗਦੇਵ ਸਿੰਘ 5 ਕਿਸਮ ਦੇ ਢਾਈ ਕੁਇੰਟਲ ਫੁੱਲ ਲੈ ਕੇ ਸਿੱਧੂ ਮੂਸੇਵਾਲੇ ਦੇ ਘਰ ਪਹੁੰਚਿਆ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਕਿ ਸਿੱਧੂ ਮੂਸੇਵਾਲਾ ਦੀ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ, ਉਹ ਆਪਣੇ ਦਿਲੋਂ ਹਰ ਰੋਜ਼ ਸਿੱਧੂ ਮੂਸੇਵਾਲੇ ਲਈ ਕਾਮਨਾ ਕਰਦੇ ਸਨ ਅਤੇ ਪ੍ਰਮਾਤਮਾ ਨੇ ਉਨ੍ਹਾਂ ਦੀ ਅਰਦਾਸ ਸੁਣ ਲਈ ਹੈ, ਜੋ ਪਰਿਵਾਰ ਨੂੰ ਸਿੱਧੂ ਮੂਸੇਵਾਲਾ ਵਾਪਸ ਕਰ ਦਿੱਤਾ ਹੈ।

ਜਗਦੇਵ ਸਿੰਘ ਨੇ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਮੱਥਾ ਟੇਕਿਆ ਅਤੇ ਇਕ ਕੁਇੰਟਲ ਫੁੱਲਾਂ ਦੀ ਉਨ੍ਹਾਂ ਦੇ ਬੁੱਤ ‘ਤੇ ਵਰਖਾ ਕੀਤੀ ਅਤੇ ਡੇਢ ਕੁਇੰਟਲ ਫੁੱਲਾਂ ਨਾਲ ਘਰ ਦੇ ਗੇਟ ਅੱਗੇ ‘ਵੈਲਕਮ ਟੂ ਬੈਕ ਸਿੱਧੂ ਮੂਸੇਵਾਲਾ’ਲਿਖ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮਰਹੂਮ ਸਿੱਧੂ ਮੂਸੇਵਾਲਾ ਪੂਰੀ ਦੁਨੀਆ ਤੋਂ ਵੱਖਰੀ ਕਿਸਮ ਦਾ ਗਾਇਕ ਸੀ,ਜਿਸ ਨੇ ਕਦੇ ਵੀ ਕੁੜੀਆਂ ਤੇ ਪਿਆਰ ਬਾਰੇ ਗੀਤ ਨਹੀਂ ਗਾਏ ਸਗੋਂ ਆਪਣੇ ਗੀਤਾਂ ਰਾਹੀਂ ਪੰਜਾਬ, ਪੰਜਾਬੀਅਤ, ਜਵਾਨੀ ਦੀ ਗੱਲ ਕੀਤੀ,ਜਿਸ ਤੋਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਮਿਲਦੀ ਹੈ।

ਜਗਦੇਵ ਸਿੰਘ ਨੇ ਕਿਹਾ ਕਿ ਸਿੰਧੂ ਮਰਨ ਤੋਂ ਬਾਅਦ ਹੋਰ ਵੀ ਪ੍ਰਸਿੱਧ ਹੋ ਗਏ,ਪਰ ਹੁਣ ਉਹ ਛੋਟੇ ਸਿੰਧੂ ਦੇ ਰੂਪ ‘ਚ ਫਿਰ ਜਿਉਂਦੇ ਹੋ ਗਏ ਹਨ। ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਫੁੱਲ ਜਦ ਮੂਸੇਵਾਲਾ ਦੇ ਮਾਤਾ-ਪਿਤਾ ਬੱਚੇ ਦੇ ਨਾਲ ਪਿੰਡ ਪਹੁੰਚਣਗੇ ‘ਤਾਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਨ ਲਈ ਸਜਾਇਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version