Home ਦੇਸ਼ ਸੁਪਰੀਮ ਕੋਰਟ ਨੇ BRS ਦੀ ਆਗੂ ਕਵਿਤਾ ਨੂੰ ਰਾਹਤ ਦੇਣ ਤੋਂ ਕੀਤਾ...

ਸੁਪਰੀਮ ਕੋਰਟ ਨੇ BRS ਦੀ ਆਗੂ ਕਵਿਤਾ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ

0
ਨਵੀਂ ਦਿੱਲੀ: ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ (The Delhi Liquor Policy Case) ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤੀ ਗਈ BRS ਦੀ ਆਗੂ ਕਵਿਤਾ (BRS Leader Kavita) ਨੂੰ ਸੁਪਰੀਮ ਕੋਰਟ (The Supreme Court) ਨੇ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਹੇਠਲੀ ਅਦਾਲਤ ਵਿੱਚ ਜਾਣ ਲਈ ਕਿਹਾ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਸਾਰਿਆਂ ਲਈ ਸਮਾਨ ਨੀਤੀ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਸਿਰਫ ਇਸ ਲਈ ਜ਼ਮਾਨਤ ਲਈ ਸਿਖਰਲੀ ਅਦਾਲਤ ਵਿਚ ਸਿੱਧੇ ਤੌਰ ‘ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਸਿਆਸਤਦਾਨ ਹਨ ਜਾਂ ਸਿੱਧੇ ਸਿਖਰਲੀ ਅਦਾਲਤ ਵਿਚ ਜਾ ਸਕਦੇ ਹਨ। ਕਵਿਤਾ ਨੂੰ ਪਿਛਲੇ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਸੀ।

NO COMMENTS

LEAVE A REPLY

Please enter your comment!
Please enter your name here

Exit mobile version