Home ਪੰਜਾਬ ਰੋਜੀ-ਰੋਟੀ ਦੇ ਲਈ ਵਿਦੇਸ਼ ਗਏ ਨੌਜਵਾਨ ਦੀ ਲਾਸ਼ 1 ਮਹੀਨੇ ਬਾਅਦ...

ਰੋਜੀ-ਰੋਟੀ ਦੇ ਲਈ ਵਿਦੇਸ਼ ਗਏ ਨੌਜਵਾਨ ਦੀ ਲਾਸ਼ 1 ਮਹੀਨੇ ਬਾਅਦ ਪਹੁੰਚੀ ਉਸਦੇ ਜੱਦੀ ਪਿੰਡ

0

ਦੀਨਾਨਗਰ : ਸਰਹੱਦੀ ਖੇਤਰ ਦੇ ਪਿੰਡ ਹਸਨਪੁਰ (Village Hasanpur) ਦੇ ਰਹਿਣ ਵਾਲੇ ਨੌਜਵਾਨ ਬਲਜੀਤ ਸਿੰਘ (Baljit Singh) ਦੀ ਜਰਮਨ ‘ਚ ਝਗੜੇ ਦੇ ਕਾਰਨ ਹੋਈ ਮੌਤ ਦੇ ਕਰੀਬ 1 ਮਹੀਨੇ ਬਾਅਦ ਅੱਜ ਉਸਦੀ ਲਾਸ਼ ਉਸਦੇ ਜੱਦੀ ਪਿੰਡ ਪਹੁੰਚੀ। ਇਸ ਮੌਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਅਨੁਸਾਰ ਪਿੰਡ ਹਸਨਪੁਰ ਦਾ ਰਹਿਣ ਵਾਲਾ ਨੌਜਵਾਨ ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜੀ-ਰੋਟੀ ਦੇ ਲਈ ਵਿਦੇਸ਼ ਗਿਆ ਸੀ।ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪਰਿਵਾਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਚਲਾਉਣ ਲਈ ਭਰਾ ਜਰਮਨੀ ਦੇ ਬਰਲਿਨ ‘ਚ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ।

21 ਫਰਵਰੀ ਨੂੰ ਭਰਾ ਦੇ ਦੋਸਤਾਂ ਨੇ ਉਸ ਦੀ ਮੌਤ ਦੀ ਸੂਚਨਾ ਦਿੱਤੀ। ਦੱਸਿਆ ਗਿਆ ਕਿ ਉਸ ਦੀ ਘਰ ਦੇ ਬਾਹਰ ਗਲੀ ਵਿਚ ਉਸ ਦੀ ਪਾਕਿਸਤਾਨੀ ਲੜਕਿਆਂ ਨਾਲ ਲੜਾਈ ਹੋ ਗਈ ਅਤੇ ਸਥਿਤੀ ਇਸ ਹੱਦ ਤੱਕ ਵਧ ਗਈ ਕਿ ਉਕਤ ਲੜਕਿਆਂ ਨੇ ਉਸ ਨੂੰ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਰੋਂਦੀ ਹੋਈ ਮਾਂ ਨੇ ਲੋਕਾਂ ਨੂੰ ਆਪਣੇ ਪੁੱਤਰਾਂ ਨੂੰ ਵਿਦੇਸ਼ ਨਾ ਭੇਜਣ ਦੀ ਅਪੀਲ ਕੀਤੀ ।

NO COMMENTS

LEAVE A REPLY

Please enter your comment!
Please enter your name here

Exit mobile version