Home ਦੇਸ਼ PM ਮੋਦੀ ਨੇ LPG ਦੀਆਂ ਕੀਮਤਾਂ ‘ਚ ਕਟੌਤੀ ਦਾ ਕੀਤਾ ਐਲਾਨ

PM ਮੋਦੀ ਨੇ LPG ਦੀਆਂ ਕੀਮਤਾਂ ‘ਚ ਕਟੌਤੀ ਦਾ ਕੀਤਾ ਐਲਾਨ

0

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ( International Women’s Day) ‘ਤੇ LPG ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ। ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ LPG ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇੱਕ ਐਕਸ ਪੋਸਟ ਵਿੱਚ, ਪੀਐਮ ਨਰਿੰਦਰ ਮੋਦੀ ਨੇ ਕਿਹਾ, “ਅੱਜ ਮਹਿਲਾ ਦਿਵਸ ‘ਤੇ, ਸਾਡੀ ਸਰਕਾਰ ਨੇ LPG ਸਿਲੰਡਰ ਦੀ ਕੀਮਤ 100 ਰੁਪਏ ਘਟਾਉਣ ਦਾ ਫ਼ੈਸਲਾ ਕੀਤਾ ਹੈ।”

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਇਹ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ‘ਤੇ ਵਿੱਤੀ ਬੋਝ ਨੂੰ ਮਹੱਤਵਪੂਰਨ ਤੌਰ ‘ਤੇ ਘਟਾਏਗਾ, ਖਾਸ ਤੌਰ ‘ਤੇ ਸਾਡੀ ਨਾਰੀ ਸ਼ਕਤੀ ਨੂੰ ਲਾਭ ਪਹੁੰਚਾਏਗਾ”। ਉਨ੍ਹਾਂ ਨੇ X ‘ਤੇ ਲਿਖਿਆ “LPG ਨੂੰ ਹੋਰ ਕਿਫਾਇਤੀ ਬਣਾ ਕੇ, ਅਸੀਂ ਪਰਿਵਾਰਾਂ ਦੀ ਭਲਾਈ ਅਤੇ ਇੱਕ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਦਾ ਟੀਚਾ ਰੱਖਦੇ ਹਾਂ। ਇਹ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਲਈ ‘ਜੀਵਨ ਦੀ ਸੌਖ’ ਨੂੰ ਯਕੀਨੀ ਬਣਾਉਣ ਲਈ ਸਾਡੀ ਵਚਨਬੱਧਤਾ ਦੇ ਅਨੁਸਾਰ ਹੈ” ।

ਅੱਜ ਤੋਂ ਲਾਗੂ ਹੋਣਗੀਆਂ ਕੀਮਤਾਂ

ਪੈਟਰੋਲੀਅਮ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ LPG ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਛੋਟ ਦਾ ਇਹ ਫ਼ੈਸਲਾ ਅੱਜ ਯਾਨੀ 8 ਮਾਰਚ ਦੀ ਰਾਤ ਤੋਂ ਲਾਗੂ ਹੋ ਜਾਵੇਗਾ। ਅਗਸਤ ਤੱਕ ਰਾਜਧਾਨੀ ਦਿੱਲੀ ‘ਚ 14.2 ਕਿਲੋ ਦਾ LPG ਸਿਲੰਡਰ 1103 ਰੁਪਏ ‘ਚ ਮਿਲਦਾ ਸੀ, ਜਦਕਿ ਹੁਣ ਇਸ ਦੀ ਕੀਮਤ 903 ਰੁਪਏ ਹੋ ਗਈ ਸੀ। ਹੁਣ 100 ਰੁਪਏ ਦੀ ਰਾਹਤ ਤੋਂ ਬਾਅਦ ਇਹ 803 ਰੁਪਏ ‘ਚ ਮਿਲੇਗਾ। ਕੋਲਕਾਤਾ ‘ਚ ਸਿਲੰਡਰ ਦੀ ਕੀਮਤ 929 ਰੁਪਏ ਸੀ ਜੋ ਹੁਣ 829 ਰੁਪਏ ਹੋ ਗਈ ਹੈ। ਜਦੋਂ ਕਿ ਮੁੰਬਈ ਵਿੱਚ ਹੁਣ ਤੱਕ ਇਹ ਸਿਲੰਡਰ 902.50 ਰੁਪਏ ਵਿੱਚ ਮਿਲਦਾ ਸੀ, ਜੋ ਹੁਣ 802.50 ਰੁਪਏ ਦਾ ਹੋ ਗਿਆ ਹੈ।

1 ਮਾਰਚ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਵਪਾਰਕ LPG ਗੈਸ ਸਿਲੰਡਰ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਸੀ। ਵਾਧੇ ਤੋਂ ਬਾਅਦ ਇੱਕ 19 ਕਿਲੋ ਦਾ ਵਪਾਰਕ LPG ਗੈਸ ਸਿਲੰਡਰ ਦਿੱਲੀ ਵਿੱਚ 1,795.00 ਰੁਪਏ ਵਿੱਚ ਉਪਲਬਧ ਹੈ। ਵਪਾਰਕ ਗੈਸ ਸਿਲੰਡਰ ਦੀਆਂ ਸੋਧੀਆਂ ਕੀਮਤਾਂ ਕੋਲਕਾਤਾ ਵਿੱਚ 1,911.00 ਰੁਪਏ, ਮੁੰਬਈ ਵਿੱਚ 1,749.00 ਰੁਪਏ ਅਤੇ ਚੇਨਈ ਵਿੱਚ 1,960.50 ਰੁਪਏ ਸਨ।

NO COMMENTS

LEAVE A REPLY

Please enter your comment!
Please enter your name here

Exit mobile version