ਕੈਨੇਡਾ ‘ਚ ਨਰਸਾਂ ਤੇ ਨੈਨੀਜ਼ ਲਈ ਖੁੱਲ੍ਹੀਆਂ ਨੌਕਰੀਆਂ

0
252

ਕੈਨੇਡਾ : ਇਸ ਸਮੇਂ ਕੈਨੇਡਾ ਵਿੱਚ ਨਰਸਾਂ ਅਤੇ ਨੈਨੀਜ਼ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲ੍ਹੀਆਂ ਹਨ। ਭਾਰਤ ਤੋਂ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੀਆਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਅਤੇ ਨੈਨੀ ਦਾ ਕੰਮ ਕਰਨ ਲਈ ਦੂਜੇ ਦੇਸ਼ਾਂ ਵਿੱਚ ਜਾ ਰਹੀਆਂ ਹਨ ਅਤੇ ਉਹ ਚੰਗੀ ਕਮਾਈ ਕਰ ਰਹੀਆਂ ਹਨ। ਜੇਕਰ ਤੁਸੀਂ ਨਰਸ/ਨੈਨੀ ਦਾ ਕੰਮ ਕਰਦੇ ਹੋ ਜਾਂ ਨਰਸਿੰਗ ਕੋਰਸ (ANM, GNM, BSc. Nursing) ਕੀਤਾ ਹੈ ਜਾਂ ਨਰਸ ਬਣਨ ਲਈ ਪੜ੍ਹ ਰਹੇ ਵਿਦਿਆਰਥੀ ਹੋ, ਤਾਂ ਤੁਸੀਂ ਕੈਨੇਡਾ ਜਾ ਸਕਦੇ ਹੋ ਅਤੇ ਬਹੁਤ ਆਸਾਨੀ ਨਾਲ ਨੌਕਰੀ ਪ੍ਰਾਪਤ ਕਰ ਸਕਦੇ ਹੋ।

ਕੈਨੇਡਾ ਨੇ ਨਰਸਿੰਗ ਖੇਤਰ ਦੇ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਵੀਜ਼ੇ ਜਾਰੀ ਕੀਤੇ ਹਨ, ਕੈਨੇਡਾ ਵਿੱਚ ਭਾਰਤੀ ਨਰਸਾਂ ਅਤੇ ਨੈਨੀਜ਼ ਦੀ ਬਹੁਤ ਮੰਗ ਹੈ। 6 ਤੋਂ 8 ਮਹੀਨਿਆਂ ਵਿਚ ਕੈਨੇਡਾ ਦੀ ਪੀ.ਆਰ ਲਈ ਅਪਲਾਈ ਕੀਤਾ ਜਾ ਸਕਦਾ ਹੈ। ਪੀ.ਐੱਨ.ਪੀ. ਹਾਈ ਕਮਿਸਨ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਕੈਨੇਡਾ ਦੀ ਸਰਕਾਰ ਨਰਸਿੰਗ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਹੁਤ ਸਾਰੇ ਵੀਜ਼ੇ ਜਾਰੀ ਕਰ ਰਹੀ ਹੈ। ਜੇ ਤੁਹਾਡੇ ਕੋਲ ਨਰਸਿੰਗ ਅਤੇ ਸਿਹਤ ਪ੍ਰਬੰਧਨ ਵਿੱਚ ਨਰਸਿੰਗ ਦੀ ਡਿਗਰੀ ਹੈ ਤਾਂ ਤੁਸੀਂ ਨੈਨੀ ਕੇਅਰ ਜਾਂ ਕੇਅਰ ਗਿਵਰ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹੋ।

ਜੇਕਰ ਤੁਹਾਡੇ ਕੋਲ ਗੈਰ-ਮੈਡੀਕਲ ਪਿਛੋਕੜ ਹੈ, ਬੈਚਲਰ ਡਿਗਰੀ ਕੀਤੀ ਹੈ ਜਾਂ ਪਿਛਲੇ ਪੰਜ ਸਾਲਾਂ ਵਿੱਚ ਕਾਲਜ ਵਿੱਚੋਂ ਪਾਸ ਹੋ ਚੁੱਕੇ ਹੋ ਤਾਂ ਕਿਸੇ ਰੁਜ਼ਗਾਰਦਾਤਾ ਰਾਹੀਂ ਕੈਨੇਡਾ ਆਉਣ ਦਾ ਇੱਕ ਮੌਕਾ ਵੀ ਹੈ। ਹਰ ਕੋਈ ਆਪਣੇ ਪਰਿਵਾਰ ਨੂੰ ਇਕੱਠੇ ਰੱਖਣਾ ਚਾਹੁੰਦਾ ਹੈ। ਤੁਸੀਂ ਆਪਣੇ ਜੀਵਨ ਸਾਥੀ ਅਤੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਹਾਡਾ ਜੀਵਨ ਸਾਥੀ ਵੀ ਕੈਨੇਡਾ ਵਿੱਚ ਕੰਮ ‘ਤੇ ਜਾ ਸਕਦਾ ਹੈ।

LEAVE A REPLY

Please enter your comment!
Please enter your name here