ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸਿਟੀ ਦੇ ਸਬਵੇਅ ਸਟੇਸ਼ਨ (Subway Station) ‘ਤੇ ਬੀਤੇ ਦਿਨ ਨੌਜਵਾਨਾਂ ਦੇ ਦੋ ਸਮੂਹਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਸ਼ਾਮ 4:30 ਵਜੇ ਬ੍ਰੌਂਕਸ ਦੇ ਇੱਕ ਪਲੇਟਫਾਰਮ ‘ਤੇ ਹੋਈ,
ਜਦੋਂ ਸ਼ਹਿਰ ਦੇ ਸਾਰੇ ਸਟੇਸ਼ਨਾਂ ‘ਤੇ ਸਕੂਲ ਤੋਂ ਵਾਪਸ ਆ ਰਹੇ ਬੱਚਿਆਂ ਨਾਲ ਭੀੜ ਸੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ‘ਚ ਇਕ 34 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਜ਼ਖ਼ਮੀਆਂ ਵਿੱਚ ਇੱਕ 14 ਸਾਲਾ ਲੜਕੀ ਅਤੇ ਇੱਕ 15 ਸਾਲਾ ਲੜਕਾ ਅਤੇ 28, 29 ਅਤੇ 71 ਸਾਲ ਦੇ ਤਿੰਨ ਪੁਰਸ਼ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਕੁਝ ਪੀੜਤਾਂ ‘ਚੋਂ ਝਗੜਾ ਕਰ ਰਹੇ ਸਨ ਅਤੇ ਕੁਝ ਲੋਕ ਟਰੇਨ ਦੀ ਉਡੀਕ ਕਰ ਰਹੇ ਸਨ। ਜ਼ਖਮੀਆਂ ‘ਚੋਂ ਚਾਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਨਿਊਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਦੇ ਟਰਾਂਜ਼ਿਟ ਚੀਫ ਮਾਈਕਲ ਕੇਂਪਰ ਨੇ ਇੱਕ ਕਾਨਫਰੰਸ ਨੂੰ ਦੱਸਿਆ ਕਿ, ‘ਇਹ ਘਟਨਾ ਇੱਕ ਟਰੇਨ ‘ਤੇ ਦੋ ਸਮੂਹਾਂ ਵਿਚਕਾਰ ਝਗੜੇ ਦਾ ਨਤੀਜਾ ਸੀ।’