Home ਮਨੋਰੰਜਨ ਪੰਕਜ ਤ੍ਰਿਪਾਠੀ ਦੀ ਫਿਲਮ ‘ਮਰਡਰ ਮੁਬਾਰਕ’ ਦਾ ਟੀਜ਼ਰ ਹੋਇਆ ਰਿਲੀਜ਼

ਪੰਕਜ ਤ੍ਰਿਪਾਠੀ ਦੀ ਫਿਲਮ ‘ਮਰਡਰ ਮੁਬਾਰਕ’ ਦਾ ਟੀਜ਼ਰ ਹੋਇਆ ਰਿਲੀਜ਼

0

ਮੁੰਬਈ : ਸਾਰਾ ਅਲੀ ਖਾਨ, ਕਰਿਸ਼ਮਾ ਕਪੂਰ, ਪੰਕਜ ਤ੍ਰਿਪਾਠੀ, ਸੰਜੇ ਕਪੂਰ, ਟਿਸਕਾ ਚੋਪੜਾ, ਵਿਜੇ ਵਰਮਾ ਅਤੇ ਸੋਹੇਲ ਨਈਅਰ ਵਰਗੇ ਸਿਤਾਰਿਆਂ ਵਾਲੀ ਫਿਲਮ ‘ਮਰਡਰ ਮੁਬਾਰਕ’ (Murder Mubarak) ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ। ਸਸਪੈਂਸ ਨਾਲ ਭਰੀ ਇਸ ਫਿਲਮ ਦੀ ਪਹਿਲੀ ਝਲਕ ਨੇ ਦਰਸ਼ਕਾਂ ਨੂੰ ਖੂਬ ਹਸਾਇਆ ਹੈ। ਇਸ ਫਿਲਮ ‘ਚ ਸੰਜੇ ਕਪੂਰ ਅਤੇ ਕਰਿਸ਼ਮਾ ਕਪੂਰ 22 ਸਾਲ ਬਾਅਦ ਇਕੱਠੇ ਨਜ਼ਰ ਆਉਣ ਵਾਲੇ ਹਨ। ਹੋਮੀ ਅਦਜਾਨੀਆ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ਦੇ ਟੀਜ਼ਰ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਫਿਲਮ ਦੀ ਪਹਿਲੀ ਝਲਕ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕੋਈ ਆਮ ਕ੍ਰਾਈਮ ਥ੍ਰਿਲਰ ਫਿਲਮ ਨਹੀਂ ਹੋਵੇਗੀ, ਸਗੋਂ ਫਿਲਮ ‘ਚ ਸਸਪੈਂਸ ਅਤੇ ਥ੍ਰਿਲ ਦੇ ਨਾਲ-ਨਾਲ ਕਾਮੇਡੀ ਦਾ ਜ਼ਬਰਦਸਤ ਤੜਕਾ ਵੀ ਲੱਗਣ ਵਾਲਾ ਹੈ।

ਨੈੱਟਫਲਿਕਸ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਪੰਕਜ ਤ੍ਰਿਪਾਠੀ ਫਿਲਮ ਵਿੱਚ ਇੱਕ ਕਤਲ ਦੀ ਜਾਂਚ ਕਰਦੇ ਨਜ਼ਰ ਆ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਇੱਕ ਨਹੀਂ ਬਲਕਿ 7 ਲੋਕਾਂ ਉੱਤੇ ਸ਼ੱਕ ਹੈ। ਫਿਲਮ ‘ਚ ਜਿਸ ‘ਤੇ ਪੰਕਜ ਤ੍ਰਿਪਾਠੀ ਦੇ ਸ਼ੱਕ ਦੀ ਸੂਈ ਜਾਂਦੀ ਹੈ, ਉਹ ਹਰ ਕਿਰਦਾਰ ਵਿਲੱਖਣ ਹੈ। ਜਿੱਥੇ ਕਰਿਸ਼ਮਾ ਕਪੂਰ ਫਿਲਮ ‘ਚ 90 ਦੇ ਦਹਾਕੇ ਦੀ ਡਰੀਮ ਗਰਲ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਸੰਜੇ ਕਪੂਰ ਰਾਜਕੁਮਾਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਇਸ ਦਿਨ ਜਾਵੇਗਾ ਰਿਲੀਜ਼ 
ਸਾਰਾ ਅਲੀ ਖਾਨ ‘ਮਰਡਰ ਮੁਬਾਰਕ’ ‘ਚ  ਦੱਖਣੀ ਦਿੱਲੀ ਦੀ ਅਮੀਰ ਰਾਜਕੁਮਾਰੀ ਹੈ ਜੋ ਅਕਸਰ ਪਾਰਟੀਆਂ ਦੀ ਜਾਨ ਹੁੰਦੀ ਹੈ, ਜਦਕਿ ਵਿਜੇ ਵਰਮਾ ਚਾਂਦਨੀ ਚੌਕ ਦੇ ਪ੍ਰੇਮੀ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਫਿਲਮ ‘ਚ ਜਿੰਨੇ ਰੰਗੀਨ ਕਿਰਦਾਰ ਹਨ ਫਿਲਮ ‘ਚ ਓਨਾ ਹੀ ਸਸਪੈਂਸ ਹੋਣ ਵਾਲਾ ਹੈ । ਸਸਪੈਂਸ ਅਤੇ ਰੋਮਾਂਚ ਨਾਲ ਭਰਪੂਰ ਇਹ ਫਿਲਮ 15 ਮਾਰਚ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

12 ਸਾਲ ਬਾਅਦ ਵਾਪਸੀ ਕਰ ਰਹੀ ਹੈ ਕਰਿਸ਼ਮਾ 
ਫਿਲਮ ‘ਮਰਡਰ ਮੁਬਾਰਕ’ ਨਾਲ ਕਰਿਸ਼ਮਾ ਕਪੂਰ ਇਕ ਦਹਾਕੇ ਬਾਅਦ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਅਦਾਕਾਰਾ ਆਖਰੀ ਵਾਰ 2012 ‘ਚ ਆਈ ਫਿਲਮ ‘ਡੇਂਜਰਸ ਇਸ਼ਕ’ ‘ਚ ਨਜ਼ਰ ਆਈ ਸੀ। ਰਜਨੀਸ਼ ਦੁੱਗਲ, ਦਿਵਿਆ ਦੱਤਾ ਅਤੇ ਜਿੰਮੀ ਸ਼ੇਰਗਿੱਲ ਨਾਲ ਉਨ੍ਹਾਂ ਦੀ ਪਿਛਲੀ ਫਿਲਮ ਬਾਕਸ ਆਫਿਸ ‘ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ ਸੀ।

NO COMMENTS

LEAVE A REPLY

Please enter your comment!
Please enter your name here

Exit mobile version