Google search engine
Homeਮਨੋਰੰਜਨਅਕਸ਼ੈ ਕੁਮਾਰ ਨੇ ਇਸ ਮਿਊਜ਼ਿਕ ਵੀਡੀਓ ਦਾ ਟੀਜ਼ਰ ਕੀਤਾ ਰਿਲੀਜ਼

ਅਕਸ਼ੈ ਕੁਮਾਰ ਨੇ ਇਸ ਮਿਊਜ਼ਿਕ ਵੀਡੀਓ ਦਾ ਟੀਜ਼ਰ ਕੀਤਾ ਰਿਲੀਜ਼

ਮੁੰਬਈ: ਅਕਸ਼ੈ ਕੁਮਾਰ ਨੇ ਸ਼ਨੀਵਾਰ ਨੂੰ ਯਾਨੀ ਅੱਜ ‘ਸ਼ੰਭੂ’ (Shambhu) ਨਾਮ ਦੇ ਦਿਲ ਨੂੰ ਛੂਹ ਲੈਣ ਵਾਲੇ ਮਿਊਜ਼ਿਕ ਵੀਡੀਓ ਦਾ ਟੀਜ਼ਰ ਰਿਲੀਜ਼ ਕੀਤਾ ਹੈ । ਅਕਸ਼ੈ ਨੇ ਇਸ ਨੂੰ ਖੁਦ ਗਾਇਆ ਹੈ। ਇਸ ‘ਚ ਅਕਸ਼ੈ ਦੇ ਅੰਦਰ ਛੁਪੇ ਸ਼ਿਵ ਭਗਤ ਦੀ ਝਲਕ ਦੇਖੀ ਜਾ ਸਕਦੀ ਹੈ। ਰਵਾਇਤੀ ਪਹਿਰਾਵੇ ‘ਚ ਅਕਸ਼ੈ ਦਾ ਅਨੋਖਾ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਮੱਥੇ ‘ਤੇ ਪਵਿੱਤਰ ਤ੍ਰਿਪੁੰਡ ਤਿਲਕ ਅਤੇ ਸਰੀਰ ‘ਤੇ ਇਕ ਟੈਟੂ ਬਣਿਆ ਹੋਇਆ ਹੈ। ਉਹ ਸ਼ਿਵ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ। ਟੀਜ਼ਰ ‘ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਲੰਬੇ ਵਾਲ, ਰੁਦਰਾਕਸ਼ ਦੀ ਮਾਲਾ, ਨੱਕ ‘ਚ ਮੁੰਦਰੀ ਅਤੇ ਹੱਥ ‘ਚ ਤ੍ਰਿਸ਼ੂਲ ਹੈ।

ਅਕਸ਼ੈ ਕੁਮਾਰ ਨੇ ਸ਼ੰਭੂ ਦਾ ਟੀਜ਼ਰ ਰਿਲੀਜ਼ ਕਰਦੇ ਹੋਏ ਲਿਖਿਆ, ”ਜੈ ਮਹਾਕਾਲ, ਸ਼ੰਭੂ ਗੀਤ ਦਾ ਵੀਡੀਓ 5 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ‘ਸ਼ੰਭੂ’ ਗੀਤ ਨੂੰ ਅਕਸ਼ੈ ਕੁਮਾਰ ਨੇ ਸੁਧੀਰ ਯਾਦੂਵੰਸ਼ੀ ਅਤੇ ਵਿਕਰਮ ਮਾਂਟਰੋਜ਼ ਦੇ ਨਾਲ ਗਾਇਆ ਹੈ। ਅਭਿਨਵ ਸ਼ੇਖਰ ਦੁਆਰਾ ਲਿਖੇ ਗੀਤ ਦਾ ਸੰਗੀਤ ਵਿਕਰਮ ਮਾਂਟਰੋਜ਼ ਨੇ ਤਿਆਰ ਕੀਤਾ ਹੈ।

ਅਕਸ਼ੇ ਕੁਮਾਰ ਨੇ ਗਾਏ ਹਨ ਇਹ ਗੀਤ 
ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਫਿਲਮ ‘ਟਸ਼ਨ’ ਲਈ ‘ਬੱਚਨ ਪਾਂਡੇ ਕਾ ਟਸ਼ਨ’ ਅਤੇ ਫਿਲਮ ‘ਸਪੈਸ਼ਲ 26’ ਦਾ ‘ਮੁਝ ਮੇ ਤੂ ਹੀ ਬਸਾ’ ਗੀਤ ਗਾਏ ਸਨ। ‘ਸ਼ੰਭੂ’ 5 ਫਰਵਰੀ ਨੂੰ ਟਾਈਮਜ਼ ਮਿਊਜ਼ਿਕ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ਕੁਮਾਰ ਬਹੁਤ ਹੀ ਧਾਰਮਿਕ ਸੁਭਾਅ ਦੇ ਹਨ। ਉਨ੍ਹਾਂ ਨੇ ‘OMG’ ਅਤੇ ‘OMG 2’ ਵਰਗੀਆਂ ਸ਼ਾਨਦਾਰ ਫਿਲਮਾਂ ‘ਚ ਕੰਮ ਕੀਤਾ ਹੈ।

ਅਕਸ਼ੇ ਕੁਮਾਰ ਦੀਆਂ ਦੋਵੇਂ ਫਿਲਮਾਂ ਰਹੀਆਂ ਸਨ ਹਿੱਟ 
ਅਕਸ਼ੇ ਕੁਮਾਰ ਨੇ ਇੱਕ ਫਿਲਮ ਵਿੱਚ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਨਿਭਾਈ ਸੀ। ਦੂਜੀ ਫ਼ਿਲਮ ਵਿੱਚ, ਉਨ੍ਹਾਂ ਨੇ ਭਗਵਾਨ ਸ਼ਿਵ ਦੀ ਭੂਮਿਕਾ ਨਿਭਾਈ ਸੀ। ਦੋਵੇਂ ਫਿਲਮਾਂ ਬਾਕਸ ਆਫਿਸ ‘ਤੇ ਸੁਪਰਹਿੱਟ ਰਹੀਆਂ ਸਨ। ਫਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਅਕਸ਼ੈ ਨੇ ਹਾਲ ਹੀ ‘ਚ ਰਾਮ ਲੱਲਾ ਦੀ ਪ੍ਰਾਣ ਪ੍ਰਤੀਸਥਾ ‘ਚ ਹਿੱਸਾ ਲੈਣ ਦੀ ਅਪੀਲ ਕੀਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments