Home ਸੰਸਾਰ ਕੀਨੀਆ ‘ਚ ਗੈਸ ਸਿਲੰਡਰ ਲੈ ਕੇ ਜਾ ਰਹੇ ਟਰੱਕ ‘ਚ ਹੋਇਆ ਧਮਾਕਾ,ਤਿੰਨ...

ਕੀਨੀਆ ‘ਚ ਗੈਸ ਸਿਲੰਡਰ ਲੈ ਕੇ ਜਾ ਰਹੇ ਟਰੱਕ ‘ਚ ਹੋਇਆ ਧਮਾਕਾ,ਤਿੰਨ ਦੀ ਮੌਤ

0

ਕੀਨੀਆ : ਕੀਨੀਆ (Kenya) ਦੀ ਰਾਜਧਾਨੀ ਨੈਰੋਬੀ ‘ਚ ਅੱਜ ਸਵੇਰੇ ਗੈਸ ਸਿਲੰਡਰ (Gas cylinder) ਲੈ ਕੇ ਜਾ ਰਹੇ ਇਕ ਟਰੱਕ ‘ਚ ਧਮਾਕਾ ਹੋਣ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ । ਜਿਸ ਨਾਲ ਕਈ ਘਰ ਅਤੇ ਗੋਦਾਮ ਸੜ ਗਏ ਹਨ । ਅਧਿਕਾਰੀਆਂ ਨੂੰ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

 ਸਰਕਾਰੀ ਬੁਲਾਰੇ ਇਸਹਾਕ ਮਵੌਰਾ ਨੇ ਕਿਹਾ ਕਿ ਜ਼ਿਆਦਾਤਰ ਲੋਕ ਦੇਰ ਰਾਤ ਆਪਣੇ ਘਰਾਂ ਦੇ ਅੰਦਰ ਸਨ ਜਦੋਂ ਅੱਗ ਲੱਗੀ ਸੀ। ਅਣਪਛਾਤੇ ਰਜਿਸਟ੍ਰੇਸ਼ਨ ਨੰਬਰ ਅਤੇ ਗੈਸ ਸਿਲੰਡਰ ਲੈ ਕੇ ਜਾ ਰਹੇ ਟਰੱਕ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਉਡਦਾ  ਗੈਸ ਸਿਲੰਡਰ ‘ਓਰੀਐਂਟਲ ਵੇਅਰਹਾਊਸ’ ਨਾਲ ਟਕਰਾ ਗਿਆ, ਜਿਸ ਨਾਲ ਕੱਪੜੇ ਦਾ ਗੋਦਾਮ ਸੜ ਕੇ ਸੁਆਹ ਹੋ ਗਿਆ। ਨੈਰੋਬੀ ਦੇ ਨੇੜੇ ਐਮਬਾਕਸੀ ਦੇ ਮਰਾਡੀ ਇਲਾਕੇ ‘ਚ ਰਾਤ 11.30 ਵਜੇ ਦੇ ਕਰੀਬ ਲੱਗੀ ਅੱਗ ‘ਚ ਕਈ ਹੋਰ ਵਾਹਨਾਂ ਅਤੇ ਕਾਰੋਬਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

ਕੀਨੀਆ ਰੈੱਡ ਕਰਾਸ ਨੇ ਦੱਸਿਆ ਕਿ ਇਸ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਐਮਬਾਕਸੀ ਪੁਲਿਸ ਮੁਖੀ ਵੇਸਲੇ ਕਿਮੇਟੋ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਸਰਕਾਰ ਨੇ ਕਿਹਾ ਕਿ 222 ਲੋਕ ਜ਼ਖਮੀ ਹੋਏ ਹਨ ਅਤੇ ਹਸਪਤਾਲਾਂ ‘ਚ ਭਰਤੀ ਹਨ। ਕੀਨੀਆ ਰੈੱਡ ਕਰਾਸ ਨੇ ਬਾਅਦ ਵਿੱਚ ਦੱਸਿਆ ਕਿ 270 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version