Saturday, May 18, 2024
Google search engine
Homeਪੰਜਾਬਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ

ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ

ਪਟਿਆਲਾ : ਬੀਤੀ ਰਾਤ ਪਾਸੀ ਰੋਡ ‘ਤੇ ਬਜਰੰਗ ਦਲ ਦੇ ਆਗੂ ਸਮੀਰ ਕਟਾਰੀਆ (Sameer Kataria) ਦੇ ਕਤਲ ਦੇ ਮਾਮਲੇ ‘ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮ੍ਰਿਤਕ ਸਮੀਰ ਕਟਾਰੀਆ ਦੇ ਭਰਾ ਜਿੰਦਰ ਕਟਾਰੀਆ ਅਤੇ ਸ਼ਵਿੰਦਰ ਕਟਾਰੀਆ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 302, 34 ਆਈ.ਪੀ.ਸੀ. ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਦੂਜੇ ਪਾਸੇ ਥਾਣਾ ਸਿਵਲ ਲਾਈਨ ਦੀ ਪੁਲਿਸ ਅਤੇ ਸੀ.ਆਈ.ਏ. ਸਟਾਫ਼ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ ਮਿਲੇ ਮੋਬਾਈਲ ਫ਼ੋਨ ਅਤੇ ਗੋਲੀਆਂ ਦੇ ਖੋਲ ਦੇ ਆਧਾਰ ‘ਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ। ਪੁਲਿਸ ਇਸ ਮਾਮਲੇ ‘ਤੇ ਹਰ ਪਹਿਲੂ ਤੋਂ ਕੰਮ ਕਰ ਰਹੀ ਹੈ ਕਿਉਂਕਿ ਇਸ ਮਾਮਲੇ ‘ਚ ਸਭ ਤੋਂ ਵੱਡਾ ਭੇਤ ਇਹ ਲੱਗ ਰਿਹਾ ਹੈ ਕਿ ਸਮੀਰ ਕਟਾਰੀਆ ਦਾ ਕਤਲ ਕਿਉਂ ਕੀਤਾ ਗਿਆ ਸੀ। ਕੀ ਇਹ ਨਿੱਜੀ ਰੰਜਿਸ਼ ਜਾਂ ਵਪਾਰਕ ਦੁਸ਼ਮਣੀ ਜਾਂ ਕੋਈ ਹੋਰ ਕਾਰਨ ਹੈ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਸ਼ਨੀਵਾਰ ਰਾਤ ਪਟਿਆਲਾ ਦੇ ਪਾਸੀ ਰੋਡ ‘ਤੇ ਬਜਰੰਗ ਦਲ ਦੇ ਨੇਤਾ ਅਤੇ ਕਾਰੋਬਾਰੀ ਸਮੀਰ ਕਟਾਰੀਆ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ ਹਮਲਾਵਰ ਸਮੀਰ ਕਟਾਰੀਆ ਦੀ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਸਨ। ਕੁਝ ਦੂਰੀ ‘ਤੇ ਗੱਡੀ ਕਿਸੇ ਚੀਜ਼ ‘ਚ ਜਾ ਟਕਰਾਈ ਅਤੇ ਹਮਲਾਵਰ ਮੌਕੇ ‘ਤੇ ਹੀ ਗੱਡੀ ਛੱਡ ਕੇ ਉੱਥੋ ਫਰਾਰ ਹੋ ਗਏ। ਪੁਲਿਸ ਦੀ ਸਥਿਤੀ ਮੁਤਾਬਿਕ , ਪੁਲਿਸ ਲਈ ਇਸ ਕਤਲ ਦਾ ਪਤਾ ਲਗਾਉਣਾ ਜ਼ਰੂਰੀ ਹੋ ਗਿਆ ਹੈ ਅਤੇ ਪੁਲਿਸ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਜਲਦ ਤੋਂ ਜਲਦ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ |

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments