Home ਸੰਸਾਰ ਚੀਨ ‘ਚ ਆਏ ਭੂਚਾਲ ਕਾਰਨ ਤਿੰਨ ਲੋਕਾਂ ਮੌਤ ,ਪੰਜ ਜ਼ਖਮੀ

ਚੀਨ ‘ਚ ਆਏ ਭੂਚਾਲ ਕਾਰਨ ਤਿੰਨ ਲੋਕਾਂ ਮੌਤ ,ਪੰਜ ਜ਼ਖਮੀ

0

ਚੀਨ: ਪੱਛਮੀ ਚੀਨ (China) ‘ਚ ਸੋਮਵਾਰ ਨੂੰ ਆਏ ਭੂਚਾਲ ਕਾਰਨ 12,000 ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ ਅਤੇ ਠੰਡ ਤੋਂ ਬਚਣ ਲਈ ਉਨ੍ਹਾਂ ਨੇ ਟੈਂਟਾਂ ਜਾਂ ਹੋਰ ਸ਼ੈਲਟਰਾਂ ‘ਚ ਸ਼ਰਨ ਲਈ ਹੈ। ਬੀਤੇ ਦਿਨ ਵੀ ਭੂਚਾਲ ਤੋਂ ਬਾਅਦ ਝਟਕੇ ਜਾਰੀ ਰਹੇ । ਚੀਨ ਦੇ ਸ਼ਿਨਜਿਆਂਗ ਖੇਤਰ ਦੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਸੋਮਵਾਰ ਦੇਰ ਰਾਤ ਆਏ 7.1 ਤੀਬਰਤਾ ਦੇ ਭੂਚਾਲ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਪੰਜ ਜ਼ਖਮੀ ਹੋ ਗਏ ਅਤੇ ਸੈਂਕੜੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

ਕੜਾਕੇ ਦੀ ਠੰਡ ਵਿੱਚ ਭੂਚਾਲ ਕਾਰਨ ਬਹੁਤ ਨੁਕਸਾਨ ਹੋਇਆ ਪਰ ਕਜਾਖਸਤਾਨ (Kazakhstan) ਦੀ ਸੀਮਾ ਦੇ ਕੋਲ ਭੂਚਾਲ ਦਾ ਕੇਂਦਰ ਰਹੇ ਉਚਤੁਰਪਨ ਕਾਉਂਟੀ ਵਿੱਚ ਬਹੁਤ ਘੱਟ ਆਬਾਦੀ ਦੇ ਕਾਰਨ ਜਾਨ ਅਤੇ ਮਾਲ ਦਾ ਨੁਕਸਾਨ ਮੁਕਾਬਲਤਨ ਘੱਟ ਸੀ ।

ਸੁਰੱਖਿਅਤ ਕੱਢੇ ਗਏ ਲੋਕਾਂ ਨੇ ਟੈਂਟਾਂ ਵਿੱਚ ਲਈ ਸ਼ਰਨ 

ਰਾਜ ਦੇ ਪ੍ਰਸਾਰਕ ਸੀਸੀਟੀਵੀ ਦੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਸੁਰੱਖਿਅਤ ਕੱਢੇ ਗਏ ਲੋਕ ਤੰਬੂਆਂ ਵਿੱਚ ਸ਼ਰਨ ਲੈ ਰਹੇ ਹਨ ਅਤੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਉਹ ਅੱਗ ਜਲਾ ਰਹੇ ਹਨ। ਉਚਤੁਰਪਨ ਦੇ ਇੱਕ 16 ਸਾਲਾ ਵਿਦਿਆਰਥੀ ਜਿਆਨ ਗੇਵਾ ਨੇ ਕਿਹਾ ਕਿ ਜਦੋਂ ਭੂਚਾਲ ਆਇਆ ਤਾਂ ਉਹ ਟਾਇਲਟ ਵਿੱਚ ਸੀ। ਉਨ੍ਹਾਂ ਕਿਹਾ ਕਿ ਪੂਰੀ ਇਮਾਰਤ ਜ਼ੋਰਾਂ-ਸ਼ੋਰਾਂ ਨਾਲ ਹਿੱਲ ਰਹੀ ਸੀ । ਜਿਆਨ ਨੇ ਕਿਹਾ, ‘ਮੈਂ ਸੁਰੱਖਿਅਤ ਥਾਂ ਵੱਲ ਭੱਜਣ ਦੀ ਕੋਸ਼ਿਸ਼ ਕੀਤੀ।’

 ਹੁਣ ਉਸ ਨੇ ਆਪਣੇ ਦਾਦਾ ਜੀ ਕੋਲ ਸਕੂਲ ਦੇ ਹੋਸਟਲ ਵਿੱਚ ਸ਼ਰਨ ਲਈ ਹੈ। ਉਨ੍ਹਾਂ ਤੋਂ ਇਲਾਵਾ 200 ਦੇ ਕਰੀਬ ਹੋਰ ਲੋਕ ਵੀ ਇੱਥੇ ਰਹਿ ਰਹੇ ਹਨ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਘਰਾਂ ਵਿੱਚ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਉਨ੍ਹਾਂ  ਦੇ ਢਾਂਚਿਆਂ ਦੀ ਸਥਿਰਤਾ ਦੀ ਜਾਂਚ ਕਰਨ ਦੀ ਯੋਜਨਾ ਬਣਾਈ ਗਈ ਹੈ ।

ਭੂਚਾਲ ਕਾਰਨ 851 ਇਮਾਰਤਾਂ ਨੂੰ ਹੋਇਆ ਹੈ ਨੁਕਸਾਨ 
ਕਿਜ਼ਿਲਸੂ ਕਿਗਿਰਜ਼ ਸੂਬੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸੂਬੇ ਵਿੱਚ ਭੂਚਾਲ ਕਾਰਨ ਦੀਆਂ 851 ਇਮਾਰਤਾਂ ਨੂੰ ਕੁਝ ਹੱਦ ਤੱਕ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਭੂਚਾਲ ਦੇ ਕੇਂਦਰ ਦੇ ਨੇੜੇ ਦੇ ਖੇਤਰ ਵਿੱਚ 93 ਇਮਾਰਤਾਂ ਢਹਿ ਗਈਆਂ ਹਨ ਅਤੇ 910 ਪਸੂਆਂ ਦੀ ਮੌਤ ਹੋ ਗਈ ਹੈ। ਇੱਥੇ ਬਚਾਅ ਕਾਰਜਾਂ ਲਈ 2,300 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਅੱਕੀ ਕਾਉਂਟੀ ਵਿੱਚ 7,338 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਵੱਖ-ਵੱਖ ਸੂਬਿਆਂ ‘ਚ ਕੁੱਲ 12,426 ਲੋਕਾਂ ਨੂੰ ਬਚਾਇਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version