Home ਖੇਡਾਂ BCCI ਨੇ ਇੰਗਲੈਂਡ ਲਾਇਨਜ਼ ਖ਼ਿਲਾਫ਼ ਰਿੰਕੂ ਸਿੰਘ ਨੂੰ ਭਾਰਤ ‘ਏ’ ਟੀਮ ‘ਚ...

BCCI ਨੇ ਇੰਗਲੈਂਡ ਲਾਇਨਜ਼ ਖ਼ਿਲਾਫ਼ ਰਿੰਕੂ ਸਿੰਘ ਨੂੰ ਭਾਰਤ ‘ਏ’ ਟੀਮ ‘ਚ ਕੀਤਾ ਸ਼ਾਮਲ

0

ਸਪੋਰਟਸ ਨਿਊਜ਼: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੱਜ ਇੰਗਲੈਂਡ ਲਾਇਨਜ਼ ਖ਼ਿਲਾਫ਼ ਦੂਜੇ ਚਾਰ ਦਿਨਾ ਮੈਚ ਲਈ ਬੱਲੇਬਾਜ਼ ਰਿੰਕੂ ਸਿੰਘ (Rinku Singh) ਨੂੰ ਭਾਰਤ ‘ਏ’ ਟੀਮ ‘ਚ ਸ਼ਾਮਲ ਕੀਤਾ ਹੈ। ਆਪਣੇ ਤਿੰਨ ਅਣਅਧਿਕਾਰਤ ਟੈਸਟ ਦੌਰੇ ਦੇ ਹਿੱਸੇ ਵਜੋਂ  ਇੰਗਲੈਂਡ ਲਾਇਨਜ਼ ਇਸ ਸਮੇਂ ਭਾਰਤ ਦਾ ਦੌਰਾ ਕਰ ਰਹੀ ਹੈ।

 ਬੀਸੀਸੀਆਈ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, ‘ਪੁਰਸ਼ਾਂ ਦੀ ਚੋਣ ਕਮੇਟੀ ਨੇ 24 ਜਨਵਰੀ ਤੋਂ ਅਹਿਮਦਾਬਾਦ ਵਿੱਚ ਇੰਗਲੈਂਡ ਲਾਇਨਜ਼ ਖ਼ਿਲਾਫ਼ ਖੇਡੇ ਜਾਣ ਵਾਲੇ ਦੂਜੇ ਚਾਰ ਦਿਨਾ ਮੈਚ ਲਈ ਰਿੰਕੂ ਸਿੰਘ ਨੂੰ ਭਾਰਤ ‘ਏ’ ਟੀਮ ਵਿੱਚ ਸ਼ਾਮਲ ਕੀਤਾ ਹੈ। ਬਹੁ-ਦਿਨਾ ਮੈਚਾਂ ਵਿੱਚ ਭਾਰਤ ‘ਏ’ ਟੀਮ ਦੀ ਅਗਵਾਈ ਘਰੇਲੂ ਕ੍ਰਿਕਟ ਸਟਾਰ ਅਭਿਮਨਿਊ ਈਸ਼ਵਰਨ ਕਰਨਗੇ ।

ਰਿੰਕੂ ਨੂੰ ਇਸ ਤੋਂ ਪਹਿਲਾਂ 1 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਤੀਜੇ ਮੈਚ ਵਿੱਚ ਸ਼ਾਮਲ ਕੀਤਾ ਗਿਆ ਸੀ। 26 ਸਾਲਾ ਇਸ ਖਿਡਾਰੀ ਨੇ 44 ਪਹਿਲੀ ਸ਼੍ਰੇਣੀ ਮੈਚਾਂ ‘ਚ 57.57 ਦੀ ਔਸਤ ਨਾਲ 7 ਸੈਂਕੜੇ ਅਤੇ 20 ਅਰਧ ਸੈਂਕੜਿਆਂ ਦੀ ਮਦਦ ਨਾਲ 3109 ਦੌੜਾਂ ਬਣਾਈਆਂ ਹਨ।

ਦੂਜੇ ਬਹੁ-ਦਿਨਾ ਮੈਚ ਲਈ ਭਾਰਤ ‘ਏ’ ਟੀਮ:

ਅਭਿਮਨਿਊ ਈਸਵਰਨ (ਕਪਤਾਨ), ਸਾਈ ਸੁਦਰਸ਼ਨ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਤਿਲਕ ਵਰਮਾ, ਕੁਮਾਰ ਕੁਸ਼ਾਗਰਾ, ਵਾਸ਼ਿੰਗਟਨ ਸੁੰਦਰ, ਸੌਰਭ ਕੁਮਾਰ, ਅਰਸ਼ਦੀਪ ਸਿੰਘ, ਤੁਸ਼ਾਰ ਦੇਸ਼ਪਾਂਡੇ, ਵਿਦਵਥ ਕਵੇਰੱਪਾ, ਉਪੇਂਦਰ ਯਾਦਵ, ਆਕਾਸ਼ ਦੀਪ, ਯਸ਼ ਦਿਆਲ ਅਤੇ ਰਿੰਕੂ ਸਿੰਘ।

NO COMMENTS

LEAVE A REPLY

Please enter your comment!
Please enter your name here

Exit mobile version