Home ਪੰਜਾਬ ਪੰਨੂ ਨੇ ਹਰਿਦੁਆਰ ਤੇ ਗਵਾਲੀਅਰ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

ਪੰਨੂ ਨੇ ਹਰਿਦੁਆਰ ਤੇ ਗਵਾਲੀਅਰ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

0

ਪੰਜਾਬ : ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਇਕ ਵਾਰ ਫਿਰ ਮੰਦਰਾਂ ‘ਤੇ ਹਮਲੇ ਦੀ ਧਮਕੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਤਵਾਦੀ ਪੰਨੂ ਦੀ ਨਵੀਂ ਜਾਰੀ ਹੋਈ ਵੀਡੀਓ ‘ਚ ਉਸ ਨੇ ਰਾਮ ਲੱਲਾ ਦੇ ਪਵਿੱਤਰ ਪ੍ਰਕਾਸ਼ ਪੁਰਬ ਤੋਂ ਬਾਅਦ ਹਿੰਦੂ ਮੰਦਰਾਂ ‘ਤੇ ਹਮਲੇ ਦੀ ਧਮਕੀ ਦਿੱਤੀ ਹੈ। ਉਸ ਨੇ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਅਤੇ 26 ਜਨਵਰੀ ਤੋਂ ਬਾਅਦ ਭਾਰਤ ‘ਚ ਜਨਮਤ ਸੰਗ੍ਰਹਿ ਦੇ ਨਾਂ ‘ਤੇ ਲੋਕਾਂ ਨੂੰ ਗੁੰਮਰਾਹ ਕਰਕੇ ਹਰਿਦੁਆਰ ਅਤੇ ਗਵਾਲੀਅਰ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ।

ਅੱਤਵਾਦੀ ਪੰਨੂੰ ਨੇ ਵੀਡੀਓ ਵਿੱਚ ਧਮਕੀ ਦਿੰਦੇ ਹੋਏ ਕਿਹਾ ਕਿ ਸਿੱਖ ਰਾਜ ਦੌਰਾਨ ਸਿੱਖਾਂ ਨੇ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਭਾਰਤ ਸਰਕਾਰ ਨੇ ਕਈ ਸਿੱਖ ਇਤਿਹਾਸਕ ਗੁਰਦੁਆਰਿਆਂ ਨੂੰ ਢਾਹ ਦਿੱਤਾ ਹੈ। ਪੰਨੂ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਯੁੱਧਿਆ ਵਿੱਚ ਰਾਮ ਮੰਦਰ ਬਣਾਇਆ ਹੈ, ਕਿਉਂਕਿ ਅਯੁੱਧਿਆ ਰਾਮ ਦੀ ਜਨਮ ਭੂਮੀ ਹੈ। ਅੰਮ੍ਰਿਤਸਰ ਸ਼ਹਿਰ ਵੀ ਗੁਰੂ ਰਾਮਦਾਸ ਜੀ ਦਾ ਹੈ ਅਤੇ ਉਥੇ ਦੁਰਗਿਆਣਾ ਮੰਦਰ ਨਹੀਂ ਹੋਣਾ ਚਾਹੀਦਾ ਹੈ। ਦੁਰਗਿਆਣਾ ਮੰਦਿਰ ਦੀ ਕਮੇਟੀ ਨੂੰ ਧਮਕੀ ਦਿੰਦਿਆਂ ਉਨ੍ਹਾਂ ਕਿਹਾ ਕਿ ਦਰਵਾਜ਼ੇ ਬੰਦ ਕਰਕੇ ਅਰਦਾਸ ਕਰਕੇ ਚਾਬੀਆਂ ਸ੍ਰੀ ਦਰਬਾਰ ਸਾਹਿਬ ਨੂੰ ਦਿੱਤੀਆਂ ਜਾਣ ਨਹੀ ਤਾਂ ਅੰਜਾਮ ਬੁਰਾ ਹੋਵੇਗਾ ।

NO COMMENTS

LEAVE A REPLY

Please enter your comment!
Please enter your name here

Exit mobile version