Home ਹਰਿਆਣਾ ਉਡਨਦਸਤਾ ਟੀਮ ਨੇ “ਚਾਰ ਬੰਗਲਾਦੇਸ਼ੀ “ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਉਡਨਦਸਤਾ ਟੀਮ ਨੇ “ਚਾਰ ਬੰਗਲਾਦੇਸ਼ੀ “ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

0

ਪਾਣੀਪਤ: ਮੁੱਖ ਮੰਤਰੀ ਦੀ ਉਡਨਦਸਤਾ ਕਰਨਾਲ ਟੀਮ (Udandasta Karnal team) ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਚਾਰ ਬੰਗਲਾਦੇਸ਼ੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੰਗਲਾਦੇਸ਼ੀ ਲੋਕਾਂ ਕੋਲੋਂ ਇੱਥੋਂ ਦੇ ਪਤੇ ‘ਤੇ ਬਣੇ ਆਧਾਰ ਕਾਰਡ ਵੀ ਮਿਲੇ ਹਨ।  ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਸੌਧਾਪੁਰ ਮੋਡ ਜਾਟਲ ਰੋਡ ਪਾਣੀਪਤ ਤੋਂ ਇਕ ਬੰਗਲਾਦੇਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ । ਉਸ ਨੇ ਪੁੱਛਗਿੱਛ ਦੌਰਾਨ ਆਪਣੀ ਪਛਾਣ ਜਬਰ ਵਾਸੀ ਪਿੰਡ ਸਿੰਧੀਆ, ਜ਼ਿਲ੍ਹਾ ਠਕਰੂਦਾ ਵਜੋਂ ਦੱਸੀ ਹੈ। ਜੋ ਆਸ਼ੂ ਬਲੀਚ ਹਾਊਸ ਪਿੰਡ ਡਿਡਵਾੜੀ ਵਿੱਚ ਮਜ਼ਦੂਰੀ ਕਰਦਾ ਹੈ। ਉਸ ਕੋਲ ਕੋਈ ਪਾਸਪੋਰਟ ਜਾਂ ਵੈਧ ਵੀਜ਼ਾ ਨਹੀਂ ਪਾਇਆ ਗਿਆ। ਟੀਮ ਨੂੰ ਇਸੇ ਬਲੀਚ ਹਾਊਸ ‘ਤੇ ਹੀ ਸਲੀਮ ਵਾਸੀ ਪਿੰਡ ਕਸਵਾ ਖੇਰਵਾੜੀ, ਜ਼ਿਲ੍ਹਾ ਰੰਗਪੁਰ ਬੰਗਲਾਦੇਸ਼, ਅਖਤਰ ਰੂਲ ਵਾਸੀ ਪਿੰਡ ਜਿਗਰਾ, ਜ਼ਿਲ੍ਹਾ ਰੰਗਪੁਰ ਬੰਗਲਾਦੇਸ਼, ਅਲੀ ਵਾਸੀ ਪਿੰਡ ਚਿਗੋਲਮਾਡੀ, ਜ਼ਿਲ੍ਹਾ ਦਿਨਾਸ਼ਪੁਰ ਬੰਗਲਾਦੇਸ਼ ਵੀ ਮਿਲੇੇ ਹਨ। ਜਦੋਂ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਥਾਣਾ ਇਸਰਾਣਾ ਦੇ ਪਿੰਡ ਚਮਰਾੜਾ ਦੇ ਪਤੇ ‘ਤੇ ਬਣੇ ਆਧਾਰ ਕਾਰਡ ਮਿਲੇ। ਉਹ ਕਿਸੇ ਵੀ ਕਿਸਮ ਦਾ ਕੋਈ ਪਾਸਪੋਰਟ ਜਾਂ ਵੈਧ ਵੀਜ਼ਾ ਪੇਸ਼ ਨਹੀਂ ਕਰ ਸਕੇ ।

ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਰੇ ਮੁਲਜ਼ਮ ਆਪਣੇ ਆਧਾਰ ਕਾਰਡਾਂ ਵਿੱਚ ਦਿੱਤੇ ਪਤੇ ਨੂੰ ਠੀਕ ਕਰਵਾਉਣ ਲਈ ਜਾਟਲ ਰੋਡ ਪਿੰਡ ਸੌਧਾਪੁਰ ਮੋਡ ‘ਤੇ ਸਥਿਤ ਸਾਈਬਰ ਕੈਫੇ ਵਿੱਚ ਆਏ ਸਨ। ਉਨ੍ਹਾਂ ਕੋਲੋਂ ਪਤਾ ਠੀਕ ਕਰਵਾਉਣ ਲਈ ਸਾਈਬਰ ਕੈਫੇ ਵੱਲੋਂ ਜਾਰੀ ਕੀਤੀ ਗਈ ਰਸੀਦ ਵੀ ਮਿਲੀ ਹੈ।  ਉਕਤ ਬੰਗਲਾਦੇਸ਼ੀ ਲੋਕਾਂ ਦੇ ਆਧਾਰ ਕਾਰਡ ਕਿਵੇਂ ਬਣਾਏ ਗਏ, ਇਹ ਵੀ ਇਕ ਵੱਡਾ ਸਵਾਲ ਹੈ।

NO COMMENTS

LEAVE A REPLY

Please enter your comment!
Please enter your name here

Exit mobile version