ਰੇਲਵੇ ਨੇ ਤਿੰਨ ਕਰਮਚਾਰੀਆਂ ਨੂੰ ਕੀਤਾ ਮੁਅੱਤਲ

0
214

ਪੰਜਾਬ: ਰੇਲ ਗੱਡੀ ਦੇ ਪਾਵਰ ਕਾਰ ਕੋਚ ਵਿੱਚ ਸ਼ਰਾਬ ਪੀਣ ਅਤੇ ਇੱਕ ਲੜਕੀ ਨੂੰ ਬੁਲਾਉਣ ਲਈ ਤਿੰਨ ਰੇਲਵੇ ਕਰਮਚਾਰੀਆਂ (Three railway employees) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਗਰੀਬ ਰਥ ਐਕਸਪ੍ਰੈਸ ‘ਚ ਰੇਲਵੇ ਦੇ ਤਕਨੀਕੀ ਵਿਭਾਗ ਨਾਲ ਜੁੜੇ 3 ਕਰਮਚਾਰੀਆਂ ਖ਼ਿਲਾਫ਼ 11 ਜਨਵਰੀ ਨੂੰ ਐੱਸਐੱਸਈ ਕੋਲ ਸ਼ਿਕਾਇਤ ਦਰਜ ਕੀਤੀ ਗਈ ਸੀ ।  ਇਸ ਤੋਂ ਬਾਅਦ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਚਾਰਜਸ਼ੀਟ ਜਾਰੀ ਕਰਕੇ ਜਵਾਬ ਦੇਣ ਲਈ ਤਲਬ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਐਸ.ਐਸ.ਈ. ਨੂੰ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਗਰੀਬ ਰਥ ਐਕਸਪ੍ਰੈਸ ਵਿਚ ਐਸਕਾਰਟ ਡਿਊਟੀ ਦੌਰਾਨ ਸੀਨੀਅਰ ਟੈਕਨੀਸ਼ੀਅਨਾਂ ਨੇ ਪੈਸੇ ਲਏ ਅਤੇ ਯਾਤਰੀ ਨੂੰ ਪਾਵਰ ਕਾਰ ਵਿਚ ਬਿਠਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਰਾਬ ਅਤੇ ਸਿਗਰਟ ਵੀ ਪੀਤੀ ਅਤੇ ਬਾਅਦ ‘ਚ ਪਾਵਰ ਕਾਰ ਨੂੰ ਖਾਲੀ ਕਰਵਾ ਲਿਆ ਅਤੇ ਇਕ ਸੀਨੀਅਰ ਟੈਕਨੀਸ਼ੀਅਨ ਲੜਕੀ ਨੂੰ ਅੰਦਰ ਲੈ ਗਿਆ। ਜਦੋਂ ਸ਼ਿਕਾਇਤਕਰਤਾ ਨੇ ਵਿਰੋਧ ਕੀਤਾ ਤਾਂ ਉਸ ਨੂੰ ਧਮਕੀ ਦਿੱਤੀ ਗਈ ਕਿ ਉਹ ਉਸ ਨੂੰ ਨੌਕਰੀ ਤੋਂ ਕੱਢ ਦੇਣਗੇ। ਇਸ ਮਾਮਲੇ ‘ਚ ਰੇਲਵੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਕਾਰਵਾਈ ਤੋਂ ਬਾਅਦ ਰੇਲਵੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਕੋਈ ਅਧਿਕਾਰੀ ਗਲਤ ਕੰਮ ‘ਚ ਸ਼ਾਮਲ ਹੁੰਦਾ ਹੈ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਸੀਨੀਅਰ ਟੈਕਨੀਸ਼ੀਅਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਝੂਠੇ ਦੋਸ਼ਾਂ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਉਹ ਨਿਰਦੋਸ਼ ਹਨ।

LEAVE A REPLY

Please enter your comment!
Please enter your name here