Google search engine
Homeਟੈਕਨੋਲੌਜੀਜਾਣੋ ਘਰ ਵਿੱਚ ਹੀ ਚਾਰਜਰ ਠੀਕ ਕਰਨ ਦੇ ਕੁਝ ਆਸਾਨ ਤਰੀਕੇ

ਜਾਣੋ ਘਰ ਵਿੱਚ ਹੀ ਚਾਰਜਰ ਠੀਕ ਕਰਨ ਦੇ ਕੁਝ ਆਸਾਨ ਤਰੀਕੇ

ਗੈਜੇਟ ਡੈਸਕ : ਫੋਨ ਦੀ ਵਰਤੋਂ ਕਰਦੇ ਸਮੇਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਫੋਨ ਦੀ ਚਾਰਜਿੰਗ ਬੰਦ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਲੋਕ ਥੋੜ੍ਹੀ ਜਿਹੀ ਕੋਸ਼ਿਸ਼ ਤੋਂ ਬਾਅਦ ਹੀ ਸਿੱਧੇ ਸਰਵਿਸ ਸੈਂਟਰ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੰਦੇ ਹਨ। ਆਓ ਜਾਣਦੇ ਹਾਂ ਜੇਕਰ ਤੁਹਾਡੇ ਫੋਨ ਨੂੰ ਚਾਰਜਿੰਗ ਵਿੱਚ ਕੋਈ ਸਮੱਸਿਆ ਆ ਰਹੀ ਹੈ, ਤਾਂ ਤੁਸੀਂ ਸਿੱਧੇ ਸਰਵਿਸ ਸੈਂਟਰ ਜਾਣ ਦੀ ਬਜਾਏ ਘਰ ਵਿੱਚ ਹੀ ਕੁਝ ਤਰੀਕੇ ਅਜ਼ਮਾ ਕੇ ਇਸਨੂੰ ਕਿਵੇਂ ਠੀਕ ਕਰ ਸਕਦੇ ਹੋ ।

ਪਹਿਲਾਂ ਆਪਣੇ ਚਾਰਜਰ ਦੀ ਜਾਂਚ ਕਰੋ: ਸਭ ਤੋਂ ਪਹਿਲਾਂ, ਜਾਂਚ ਕਰੋ ਕਿ ਤੁਹਾਡਾ ਚਾਰਜਰ ਅਤੇ ਕੇਬਲ ਸਹੀ ਢੰਗ ਨਾਲ ਕੰਮ ਕਰ ਰਹੇ ਹਨ। ਕਈ ਵਾਰ ਕੇਬਲ ਵਿੱਚ ਕਿਸੇ ਵੀ ਤਰ੍ਹਾਂ ਦੇ ਕੱਟ ਨਾਲ ਸਮੱਸਿਆ ਆਉਂਦੀ ਹੈ। ਇਹ ਵੀ ਧਿਆਨ ਰੱਖੋ ਕਿ ਤੁਸੀਂ ਇੱਕ ਅਧਿਕਾਰਤ ਚਾਰਜਰ ਦੀ ਵਰਤੋਂ ਕਰ ਰਹੇ ਹੋ।

ਚਾਰਜਿੰਗ ਪੋਰਟ ਨੂੰ ਸਾਫ਼ ਕਰੋ: ਜੇ ਤੁਹਾਡੇ ਫੋਨ ਨੂੰ ਚਾਰਜ ਕਰਨ ਵਿੱਚ ਕੋਈ ਸਮੱਸਿਆ ਆ ਰਹੀ ਹੈ, ਤਾਂ ਚਾਰਜਿੰਗ ਪੋਰਟ ਨੂੰ ਇੱਕ ਵਾਰ ਸਾਫ਼ ਕਰੋ। ਬੱਸ ਸਾਵਧਾਨ ਰਹੋ ਕਿ ਚਾਰਜਿੰਗ ਪੋਰਟ ਨੂੰ ਸਾਫ਼ ਕਰਨ ਲਈ ਕਿਸੇ ਤਿੱਖੀ ਚੀਜ਼ ਦੀ ਵਰਤੋਂ ਨਾ ਕਰੋ।

ਪਾਣੀ ਅਤੇ ਨਮੀ ਦੀ ਕਰੋ ਜਾਂਚ: ਜੇ ਤੁਹਾਡਾ ਫੋਨ ਤੁਹਾਡੇ ਯੂਐਸਬੀ ਪੋਰਟ ‘ਤੇ ਪਾਣੀ ਜਾਂ ਨਮੀ ਦਾ ਪਤਾ ਲਗਾਉਂਦਾ ਹੈ, ਤਾਂ ਤੁਹਾਡਾ ਫੋਨ ਚਾਰਜ ਨਹੀਂ ਕਰੇਗਾ। ਅਜਿਹੇ ‘ਚ ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਵੇਗਾ।

ਡਿਵਾਈਸ ਨੂੰ ਰੀਬੂਟ ਕਰੋ: ਡਿਵਾਈਸ ਨੂੰ ਰੀਬੂਟ ਕਰਨ ਨਾਲ ਬੈਕਗ੍ਰਾਉਂਡ ਵਿੱਚ ਚੱਲ ਰਹੀਆਂ ਐਪਾਂ ਬੰਦ ਹੋ ਜਾਣਗੀਆਂ ਜੋ ਚਾਰਜਿੰਗ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਕਰ ਦੀਆ ਹਨ। ਅਜਿਹੇ ‘ਚ ਜੇਕਰ ਚਾਰਜਿੰਗ ‘ਚ ਕੋਈ ਸਮੱਸਿਆ ਆਉਂਦੀ ਹੈ ਤਾਂ ਫੋਨ ਨੂੰ ਰੀਬੂਟ ਕਰੋ।

ਸਾਫਟਵੇਅਰ ਨੂੰ ਅਪਡੇਟ ਕਰੋ: ਕਈ ਵਾਰ ਫੋਨ ਦੇ ਆਪਰੇਟਿੰਗ ਸਿਸਟਮ ਜਾਂ ਐਪਸ ‘ਚ ਬਗਸ ਹੋਣ ਕਾਰਨ ਫੋਨ ਹੌਲੀ ਚਾਰਜ ਹੋਣ ਲੱਗਦਾ ਹੈ। ਅਜਿਹੇ ‘ਚ ਫੋਨ ਦੇ ਆਪਰੇਟਿੰਗ ਸਿਸਟਮ ਨੂੰ ਅਪਡੇਟ ਕਰੋ।

ਬੈਟਰੀ ਹੈਲਥ ਦੀ ਕਰੋ ਜਾਂਚ : ਆਪਣੇ ਐਂਡਰਾਇਡ ਫੋਨ ਦੀ ਬੈਟਰੀ ਹੈਲਥ ਦੀ ਤੁਸੀਂ ਆਪ ਵੀ ਜਾਂਚ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਫੋਨ ਐਪ ਨੂੰ ਓਪਨ ਕਰਨਾ ਹੋਵੇਗਾ। ਫਿਰ ##4636## ਅਤੇ ਫਿਰ ਟੈਸਟਿੰਗ ਮੀਨੂ ਤੋਂ ਬੈਟਰੀ ਜਾਣਕਾਰੀ ਸੈਕਸ਼ਨ ‘ਤੇ ਜਾਣਾ ਪਵੇਗਾ। ਚਾਰਜਿੰਗ ਪੱਧਰ, ਬੈਟਰੀ ਦਾ ਤਾਪਮਾਨ ਅਤੇ ਸਿਹਤ ਵਰਗੀ ਜਾਣਕਾਰੀ ਇੱਥੇ ਤੋਂ ਵੇਖੀ ਜਾ ਸਕਦੀ ਹੈ। ਹਾਲਾਂਕਿ, ਇਹ ਕੋਡ ਸਾਰੇ ਐਂਡਰਾਇਡ ਫੋਨਾਂ ਵਿੱਚ ਕੰਮ ਨਹੀਂ ਕਰਦਾ। ਜੇਕਰ ਤੁਸੀਂ ਆਪਣੇ ਫੋਨ ‘ਚ ਅਜਿਹਾ ਨਹੀਂ ਕਰ ਸਕਦੇ ਤਾਂ ਤੁਸੀਂ ਗੂਗਲ ਪਲੇਅ ਸਟੋਰ ਤੋਂ ਥਰਡ ਪਾਰਟੀ ਐਪ ਡਾਊਨਲੋਡ ਕਰ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments