Home Sport ਕੀਨੀਆ ਦੀ ਐਗਨੇਸ ਨਗੇਟਿਚ ਨੇ ਬਣਾਇਆ ਵਰਲਡ ਰਿਕਾਰਡ

ਕੀਨੀਆ ਦੀ ਐਗਨੇਸ ਨਗੇਟਿਚ ਨੇ ਬਣਾਇਆ ਵਰਲਡ ਰਿਕਾਰਡ

0

ਸਪੋਰਟਸ ਨਿਊਜ਼ : ਕੀਨੀਆ ( Kenya) ਦੀ ਐਗਨੇਸ ਨਗੇਟਿਚ (Agnes Ngetich) ਨੇ ਸਪੇਨ ਵਿੱਚ ਵਾਲੇਂਸੀਆ ਇਬਰਕਾਜਾ ਰੋਡ (Valencia Ibarcaja Road) ਰੇਸ ਜਿੱਤ ਕੇ 29 ਮਿੰਟ ਤੋਂ ਘੱਟ ਸਮੇਂ ਵਿਚ 10 ਕਿਲੋਮੀਟਰ ਦੌੜਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇਸ 22 ਸਾਲਾ ਖਿਡਾਰਨ ਨੇ 28 ਮਿੰਟ 46 ਸੈਕਿੰਡ ‘ਚ ਦੌੜ ਪੂਰੀ ਕੀਤੀ ਅਤੇ ਇਥੋਪੀਆ ਦੇ ਯਾਲੇਮਜ਼ਾਰਫ ਯੇਹੁਆਲਾਵ ਦਾ 2022 ਦਾ ਰੋਡ ਵਰਲਡ ਰਿਕਾਰਡ ਤੋੜ ਦਿੱਤਾ ਹੈ। ਹਮਵਤਨ ਇਮੈਕਯੂਲੇਟ ਅਨਯਾਗੋ ਨੇ ਵੀ 29 ਮਿੰਟ ਤੋਂ ਘੱਟ ਸਮੇਂ ਵਿਚ ਦੌੜ ਪੂਰੀ ਕੀਤੀ ਅਤੇ 28:57 ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ।

ਨਾਗੇਟਿਕ ਨੇ ਔਰਤਾਂ ਦੀ ਇਕਲੌਤੀ ਦੌੜ ਵਿਚ ਬੀਟ੍ਰਾਇਸ ਚੇਬੇਟ ਦੇ 5 ਕਿਲੋਮੀਟਰ ਦੇ 14:13 ਦੇ ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕੀਤੀ ਜੋ ਉਨ੍ਹਾਂ ਨੇ ਦੋ ਹਫ਼ਤੇ ਪਹਿਲਾਂ ਬਣਾਇਆ ਸੀ। ਨਗੇਟਿਚ ਦੇ 10 ਕਿਲੋਮੀਟਰ ਦੇ ਸਮੇਂ ਨੇ ਔਰਤਾਂ ਦੀ 10,000 ਮੀਟਰ ਟਰੈਕ ਦਾ ਵਿਸ਼ਵ ਰਿਕਾਰਡ 29:01.03 ਦੇ ਰਿਕਾਰਡ ਨੂੰ ਤੋੜ ਦਿੱਤਾ। ਨਾਗਾਟਿਚ ਨੇ ਸਤੰਬਰ ਵਿਚ ਔਰਤਾਂ ਦੀ ਇਕਲੌਤੀ ਦੌੜ ਵਿਚ 29:24 ਦੇ ਸਮੇਂ ਨਾਲ 10 ਕਿਲੋਮੀਟਰ ਦਾ ਵਿਸ਼ਵ ਰਿਕਾਰਡ ਬਣਾਇਆ ਸੀ।

ਨਾਗੇਟਿਚ ਨੇ ਕਿਹਾ “ਮੈਂ ਬਹੁਤ ਖੁਸ਼ ਹਾਂ,”  ਸੱਚ ਕਹਾਂ ਤਾਂ ਮੇਰਾ ਟੀਚਾ ਵਿਸ਼ਵ ਰਿਕਾਰਡ ਤੋੜਨਾ ਸੀ ਪਰ 28:46 ਕਿਸੇ ਵੀ ਉਮੀਦ ਤੋਂ ਪਰੇ ਹੈ। ਜਦੋਂ ਮੈਂ 14:13 ਨੂੰ ਅੱਧੇ ਸਮੇਂ ਵਿੱਚ ਦੇਖਿਆ ਤਾਂ ਮੈਂ ਡਰੀ ਨਹੀਂ ਸੀ, ਇਸ ਨੇ ਮੈਨੂੰ ਅੰਤ ਤੱਕ ਕੋਸ਼ਿਸ਼ ਕਰਦੇ ਰਹਿਣ ਲਈ ਬਹੁਤ ਪ੍ਰੇਰਿਤ ਕੀਤਾ। ‘

ਹੁਣ ਉਹ ਮਾਰਚ ਵਿਚ ਵਿਸ਼ਵ ਅਥਲੈਟਿਕਸ ਕਰਾਸ ਕੰਟਰੀ ਚੈਂਪੀਅਨਸ਼ਿਪ ਬੈਲਗ੍ਰੇਡ 24 ਅਤੇ ਫਿਰ ਪੈਰਿਸ 2024 ਓਲੰਪਿਕ ਖੇਡਾਂ ‘ਤੇ ਧਿਆਨ ਕੇਂਦਰਿਤ ਕਰੇਗੀ, ਜਿੱਥੇ ਅਗਸਤ ਵਿਚ ਐਥਲੈਟਿਕਸ ਨੰਬਰ ਇਕ ਖੇਡ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਬੈਲਗ੍ਰੇਡ ਲਈ ਕੀਨੀਆ ਟ੍ਰਾਇਲ ਕਰਾਂਗੀ , ਜਿੱਥੇ ਮੇਰਾ ਟੀਚਾ ਪਿਛਲੇ ਸਾਲ ਦੇ ਮੁਕਾਬਲੇ ਕਾਂਸੀ ਦੇ ਤਗਮੇ ‘ਚ ਸੁਧਾਰ ਕਰਨਾ ਹੋਵੇਗਾ। ‘

NO COMMENTS

LEAVE A REPLY

Please enter your comment!
Please enter your name here

Exit mobile version