Google search engine
Homeਸੰਸਾਰਸੁਰਖੀਆਂ 'ਚ ਆਈ ਜਸਵੀਰ ਨੇ ਦਿੱਤੇ ਇਹ ਬਿਆਨ

ਸੁਰਖੀਆਂ ‘ਚ ਆਈ ਜਸਵੀਰ ਨੇ ਦਿੱਤੇ ਇਹ ਬਿਆਨ

ਕੈਨੇਡਾ: ਆਪਣੇ ਸਹੁਰੇ ਪਰਿਵਾਰ ਤੋਂ 28 ਲੱਖ (28Lakh) ਰੁਪਏ ਲੈ ਕੇ ਕੈਨੇਡਾ (Canada) ਜਾਣ ਵਾਲੀ ਲੜਕੀ ਜਸਵੀਰ (Jasvir) ਸੁਰਖੀਆਂ ‘ਚ ਹੈ। ਜਦੋਂ ਉਹ 9 ਸਾਲ ਬਾਅਦ ਆਪਣੀ ਭੈਣ ਦੇ ਵਿਆਹ ਲਈ ਭਾਰਤ ਆਈ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਦਿੱਲੀ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਹੁਣ ਜਸਵੀਰ ਨੇ ਕੈਮਰੇ ਦੇ ਸਾਹਮਣੇ ਆ ਕੇ ਆਪਣੇ ਸਹੁਰੇ ਅਤੇ ਪਤੀ ਬਾਰੇ ਵੱਡੇ ਖੁਲਾਸੇ ਕੀਤੇ ਹਨ। ਜਸਵੀਰ ਨੇ ਕਿਹਾ ਕਿ ਉਸਦਾ ਵਿਆਹ ਨਵੰਬਰ 2015 ਵਿੱਚ ਜਗਰੂਪ ਨਾਲ ਹੋਇਆ ਸੀ।

ਜਦੋਂ ਉਹ ਕੈਨੇਡਾ ਗਈ ਤਾਂ ਸਭ ਕੁਝ ਠੀਕ ਸੀ। ਕੁਝ ਸਮਾਂ ਬੀਤ ਜਾਣ ਤੋਂ ਬਾਅਦ ਜਗਰੂਪ ਨੇ ਸ਼ੱਕ ਕਾਰਨ ਉਸਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ । ਕੈਨੇਡਾ ਵਿਚ ਜਗਰੂਪ ਦੀ ਫਾਈਲ ਡੇਢ ਸਾਲ ਤੱਕ ਨਹੀਂ ਲੱਗੀ ਕਿਉਂਕਿ ਦਸਤਾਵੇਜ਼ ਸਹੀ ਨਹੀਂ ਸਨ। ਜਸਵੀਰ ਨੇ ਦੱਸਿਆ ਕਿ ਉਸ ਦੇ (ਜਗਰੂਪ) ਦਸਤਾਵੇਜ਼ ਜਾਅਲੀ ਸਨ ਅਤੇ ਜਦੋਂ ਵੀ ਉਹ ਉਸਤੋਂ ਦਸਤਾਵੇਜ਼ ਮੰਗਦੀ, ਉਹ ਟਾਲ-ਮਟੋਲ ਕਰਦਾ ਸੀ। ਫਿਰ ਜਗਰੂਪ ਨੇ ਇਕ ਵਾਰ ਭਾਰਤ ਤੋਂ ਅਤੇ ਇਕ ਵਾਰ ਕੈਨੇਡਾ ਤੋਂ ਫਾਈਲ ਲਵਾਈ ਅਤੇ ਦੂਜੀ ਵਾਰ ਫਾਈਲ ਰੱਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਜਗਰੂਪ ਸਮੇਤ ਸਹੁਰੇ ਪਰਿਵਾਰ ਨੇ ਉਸ ਨੂੰ ਡਿਪੋਰਟ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ।

ਉਸ ਸਮੇਂ ਲੌਕਡਾਊਨ ਕਾਰਨ ਜਸਵੀਰ ਭਾਰਤ ਨਹੀਂ ਆ ਸਕੀ ਸੀ। ਇਸ ਤੋਂ ਇਲਾਵਾ ਜਸਵੀਰ ਜਿੱਥੇ ਕੰਮ ਕਰਦੀ ਸੀ ਉਥੇ ਵੀ ਉਸਦੇ ਵਿਆਹ ਦੀਆ ਤਸਵੀਰਾਂ ਵਾਇਰਲ ਕੀਤੀਆ ਗਈਆ ਸਨ । ਉਸ ਨੇ ਕਿਹਾ ਕਿ ਜਗਰੂਪ ਨੂੰ ਇਹ ਵੀ ਸ਼ੱਕ ਸੀ ਕਿ ਮੇਰਾ ਕਿਸੇ ਹੋਰ ਲੜਕੇ ਨਾਲ ਅਫੇਅਰ ਚੱਲ ਰਿਹਾ ਹੈ। ਜਸਵੀਰ ਨੇ ਇਕ ਵਾਰ ਫਿਰ ਉਸ ਨੂੰ ਫਾਈਲ ਲਵਾਉਣ ਲਈ ਕਿਹਾ ਪਰ ਉਹ ਨਹੀਂ ਮੰਨਿਆ ਅਤੇ ਫਿਰ ਜਦੋਂ ਉਹ ਭਾਰਤ ਆਈ ਤਾਂ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments