Google search engine
Homeਪੰਜਾਬਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਕਸਬੇ 'ਚ ਵਾਪਰਿਆ ਭਿਆਨਕ ਹਾਦਸਾ

ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਕਸਬੇ ‘ਚ ਵਾਪਰਿਆ ਭਿਆਨਕ ਹਾਦਸਾ

ਮਾਨਸਾ: ਧੁੰਦ ਕਾਰਨ ਬਠਿੰਡਾ ਤੋਂ ਸਰਦੂਲਗੜ੍ਹ (Bathinda to Sardulgarh ) ਆ ਰਹੀ ਇੱਕ ਬੱਸ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਕਸਬੇ ਵਿੱਚ ਟਰਾਲੇ ਨਾਲ ਟੱਕਰਾ ਗਈ। ਬੱਸ ਦੇ ਯਾਤਰੀਆਂ ਨੂੰ ਇਲਾਜ ਲਈ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।

ਸਰਦੂਲਗੜ੍ਹ ਨੇੜੇ ਸਰਦੂਲੇਵਾਲਾ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਬਠਿੰਡਾ ਤੋਂ ਸਰਦੂਲਗੜ੍ਹ ਆ ਰਹੀ ਫਰੈਂਡਜ਼ ਕੰਪਨੀ ਦੀ ਬੱਸ ਇਕ ਟਰਾਲੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਅੰਦਰ ਬੈਠੇ ਸਾਰੇ ਯਾਤਰੀ ਇਸ ਤੋਂ ਪ੍ਰਭਾਵਿਤ ਹੋਏ । ਹਾਦਸੇ ਵਿੱਚ ਘੱਟੋ ਘੱਟ ਨੌਂ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਸਰਦੂਲਗੜ੍ਹ ਵਿੱਚ ਦਾਖਲ ਕਰਵਾਇਆ ਗਿਆ । ਬੱਸ ਦੇ ਕੰਡਕਟਰ ਅਤੇ ਯਾਤਰੀਆਂ ਨੇ ਦੱਸਿਆ ਕਿ ਬੱਸ ਬਠਿੰਡਾ ਤੋਂ ਸਰਦੂਲਗੜ੍ਹ ਆ ਰਹੀ ਸੀ,ਜਦੋਂ ਟਰਾਲਾ ਚਾਲਕ ਨੇ ਟਰਾਲਾ ਬੈਕ ਕੀਤਾ ਤਾਂ ਇਹ ਹਾਦਸਾ ਹੋ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments