Google search engine
Homeਪੰਜਾਬਚਇਨਾ ਡੋਰ ਕਾਰਨ ਬਾਈਕ ਸਵਾਰ ਜੋੜੇ ਨਾਲ ਵਾਪਰਿਆ ਇਹ ਭਿਆਨਕ ਹਾਦਸਾ

ਚਇਨਾ ਡੋਰ ਕਾਰਨ ਬਾਈਕ ਸਵਾਰ ਜੋੜੇ ਨਾਲ ਵਾਪਰਿਆ ਇਹ ਭਿਆਨਕ ਹਾਦਸਾ

ਲੁਧਿਆਣਾ: ਪੁਲਿਸ ਦੀ ਸਖਤੀ ਦੇ ਬਾਵਜੂਦ ਪਲਾਸਟਿਕ ਦੇ ਡੋਰ ਸ਼ਰੇਆਮ ਵਿਕ ਰਹੇ ਹਨ ਅਤੇ ਲੋਕ ਪਲਾਸਟਿਕ ਦੇ ਡੋਰ ਦੀ ਵਰਤੋਂ ਵੀ ਕਰਦੇ ਹਨ। ਡੋਰ ਨਾਲ ਪਤੰਗਬਾਜ਼ੀ ਕਰਕੇ ਲੋਕਾਂ ਨੇ ਤਾਂ ਪਤੰਗ ਉਡਾ ਕੇ ਖੂਬ ਮਸਤੀ ਕੀਤੀ। ਪਰ, ਉਨ੍ਹਾਂ ਦੇ ਮਜ਼ੇ ਦਾ ਨਤੀਜਾ ਹੋਰ ਲੋਕਾਂ ਨੂੰ ਭੁਗਤਣਾ ਪਿਆ। ਪਲਾਸਟਿਕ ਦੀ ਡੋਰ ਨੇ ਬਾਈਕ ਸਵਾਰ ਜੋੜੇ ਨੂੰ ਆਪਣੀ ਚਪੇਟ ‘ਚ ਲੈ ਲਿਆ।

ਆਦਮੀ ਦੀ ਲੱਤ ਦੇ ਦੁਆਲੇ ਡੋਰ  ਇੰਨੀ ਬੁਰੀ ਤਰ੍ਹਾਂ ਲਿਪਟ ਗਈ ਕਿ ਉਸਦਾ ਪੈਰ ਹੀ ਕੱਟ ਗਿਆ। ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਪਰ ਉਸ ਦੀ ਹਾਲਤ ਕਾਫੀ ਗੰਭੀਰ ਸੀ। ਇਸ ਲਈ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਪੀ.ਜੀ.ਆਈ, ਚੰਡੀਗੜ੍ਹ ਰੈਫਰ ਕਰ ਦਿੱਤਾ। ਜਾਣਕਾਰੀ ਮੁਤਾਬਕ ਜ਼ਖਮੀ ਦੀ ਪਛਾਣ ਸੰਨੀ ਵਜੋਂ ਹੋਈ ਹੈ। ਜੋ ਕਿ ਕਾਰਾਬਾਰਾ ਚੌਕ ਦਾ ਰਹਿਣ ਵਾਲਾ ਹੈ।

ਉਹ ਆਪਣੀ ਪਤਨੀ ਨਾਲ ਬਾਈਕ ‘ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ। ਜਦੋਂ ਉਹ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਉੱਚੇ ਪੁਲ ‘ਤੇ ਪਲਾਸਟਿਕ ਦੀ ਡੋਰ ਨੇ ਉਸ ਦੀ ਲੱਤ ਨੂੰ ਆਪਣੀ ਚਪੇਟ ‘ਚ ਲੈ ਲਿਆ। ਜਦੋਂ ਤੱਕ ਸੰਨੀ ਨੇ ਬਾਈਕ ਰੋਕੀ, ਉਦੋਂ ਤੱਕ ਜਾਨਲੇਵਾ ਡੋਰ ਆਪਣਾ ਕਰ ਚੁੱਕੀ ਸੀ। ਪਲਾਸਟਿਕ ਦੀ ਡੋਰ ਨੇ ਸੰਨੀ ਦੇ ਪੈਰ ਨੂੰ ਪੂਰੀ ਤਰ੍ਹਾਂ ਕੱਟ ਦਿੱਤਾ ਸੀ। ਮੌਕੇ ‘ਤੇ ਉਸ ਦੀ ਪਤਨੀ ਨੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ, ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments