Home ਦੇਸ਼ CM ਯੋਗੀ ਨੇ “ਮਕਰ ਸੰਕ੍ਰਾਂਤੀ “ਮੌਕੇ ਸ਼ਰਧਾਲੂਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

CM ਯੋਗੀ ਨੇ “ਮਕਰ ਸੰਕ੍ਰਾਂਤੀ “ਮੌਕੇ ਸ਼ਰਧਾਲੂਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

0

ਗੋਰਖਪੁਰ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Chief Minister Yogi Adityanath) ਨੇ ਅੱਜ ਸਵੇਰੇ ਮਕਰ ਸੰਕ੍ਰਾਂਤੀ (Makar Sankranti) ਦੇ ਮੌਕੇ ‘ਤੇ ਆਪਣੇ ਸੰਸਦੀ ਖੇਤਰ ਗੋਰਖਪੁਰ (Gorakhpur) ਦੇ ਗੋਰਖਨਾਥ ਮੰਦਰ ‘ਚ ਪੂਜਾ ਅਰਚਨਾ ਕੀਤੀ। ਇਸ ਮੌਕੇ ਮੁੱਖ ਮੰਤਰੀ ਯੋਗੀ ਨੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮਕਰ ਸੰਕ੍ਰਾਂਤੀ ਦਾ ਇਹ ਤਿਉਹਾਰ ਦੇਸ਼ ਭਰ ਵਿੱਚ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। ਇਸ  ਦਿਨ ਕਈ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੂਰੇ ਦੇਸ਼ ‘ਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਈ ਥਾਵਾਂ ‘ਤੇ ਸ਼ਰਧਾਲੂ ਪਵਿੱਤਰ ਇਸ਼ਨਾਨ ਕਰ ਰਹੇ ਹਨ।

ਸੀਐਮ ਯੋਗੀ ਨੇ ਟਵੀਟ ਕਰਕੇ ਦਿੱਤੀ ਵਧਾਈ 
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਲੋਕ ਸੰਗਮ ‘ਚ ਇਸ਼ਨਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੋਂ ਹੀ ਸ਼ਰਧਾਲੂ ਗੋਰਖਨਾਥ ਮੰਦਰ ਵਿੱਚ ਖਿਚੜੀ ਚੜ੍ਹਾ ਰਹੇ ਹਨ। ਸੀਐਮ ਯੋਗੀ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਮੈਂ ਸਾਰੇ ਸ਼ਰਧਾਲੂਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਤਿਉਹਾਰ ਤੋਂ ਬਾਅਦ ਸਾਰੇ ਸ਼ੁਭ ਕੰਮ ਕੀਤੇ ਜਾਂਦੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version