Home ਪੰਜਾਬ ਲੋਹੜੀ ਵਾਲੇ ਦਿਨ ਜਲੰਧਰ ‘ਚ ਵਾਪਰੀ ਇਹ ਵੱਡੀ ਘਟਨਾ

ਲੋਹੜੀ ਵਾਲੇ ਦਿਨ ਜਲੰਧਰ ‘ਚ ਵਾਪਰੀ ਇਹ ਵੱਡੀ ਘਟਨਾ

0

ਜਲੰਧਰ : ਲੋਹੜੀ ਵਾਲੇ ਦਿਨ ਤੜਕੇ ਜਲੰਧਰ ‘ਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਕਮਿਸ਼ਨਰੇਟ ਪੁਲਿਸ ਨੇ ਪੁਲਿਸ ਥਾਣਾ ਡਿਵੀਜ਼ਨ ਨੰਬਰ 2 (Police Station Division No.2) ਦੇ ਇਲਾਕੇ ਗੋਪਾਲ ਨਗਰ ਦੇ ਨਜ਼ਦੀਕ ਸਥਿਤ ਦਾਣਾ ਮੰਡੀ ‘ਚੋਂ ਖੂਨ ਨਾਲ ਲੱਥਪੱਥ ਹਾਲਤ ‘ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ, ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਇੱਥੇ ਸੁੱਟ ਦਿੱਤਾ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।ਲੋਹੜੀ ਵਾਲੇ ਦਿਨ ਵਾਪਰੀ ਇਸ ਵੱਡੀ ਘਟਨਾ ਨੇ ਕਮਿਸ਼ਨਰੇਟ ਪੁਲਿਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਕੁਝ ਦਿਨ ਪਹਿਲਾਂ ਵੀ 31 ਦਸੰਬਰ ਦੀ ਰਾਤ ਨੂੰ ਪੁਲਿਸ ਥਾਣਾ 2 ਦੇ ਇਲਾਕੇ ਵਿੱਚ ਪੈਂਦੇ ਬਸਤੀ ਬਾਬਾ ਖੇਲ ਨਹਿਰ ਪੁਰੀ ਨੇੜੇ ਡੀਐਸਪੀ ਦਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਦੋਵੇਂ ਘਟਨਾਵਾਂ ਮਿਲ ਕੇ ਸਪੱਸ਼ਟ ਕਰਦੀਆਂ ਹਨ ਕਿ ਅਪਰਾਧਿਕ ਕਿਸਮ ਦੇ ਲੋਕ ਪੁਲਿਸ ਦੇ ਬਿਨਾਂ ਕਿਸੇ  ਡਰ ਤੋਂ ਸ਼ਹਿਰ ਵਿੱਚ ਘੁੰਮ ਰਹੇ ਹਨ ਅਤੇ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version