Google search engine
Homeਹਰਿਆਣਾਹਰਿਆਣਾ 'ਚ ਠੰਡ ਦਾ ਪ੍ਰਕੋਪ ਜਾਰੀ ,ਰਾਤ ਦੇ ਤਾਪਮਾਨ 'ਚ ਆਈ ਭਾਰੀ...

ਹਰਿਆਣਾ ‘ਚ ਠੰਡ ਦਾ ਪ੍ਰਕੋਪ ਜਾਰੀ ,ਰਾਤ ਦੇ ਤਾਪਮਾਨ ‘ਚ ਆਈ ਭਾਰੀ ਗਿਰਾਵਟ

ਚੰਡੀਗੜ੍ਹ: ਹਰਿਆਣਾ (Haryana) ਦੇ ਸਾਰੇ ਜਿਲ੍ਹੇ ਲਗਾਤਾਰ 17 ਵੇਂ ਦਿਨ ਕੜਾਕੇ ਦੀ ਠੰਡ ਦੀ ਚਪੇਟ ‘ਚ ਰਹੇ। ਦਿਨ ਦੇ ਨਾਲ-ਨਾਲ, ਰਾਤ ​​ਦੇ ਤਾਪਮਾਨ  ‘ਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਰੇਵਾੜੀ ‘ਚ ਬੁੱਧਵਾਰ ਰਾਤ ਨੂੰ ਇਕ ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਛੇ ਸਾਲਾਂ ਵਿਚ ਸਭ ਤੋਂ ਘੱਟ ਹੈ । ਇਸ ਤੋਂ ਪਹਿਲਾਂ 2018 ਵਿੱਚ, ਇਸ ਸ਼ਹਿਰ ਦਾ ਘੱਟੋ ਘੱਟ ਤਾਪਮਾਨ 2.0 ਡਿਗਰੀ ਦਰਜ ਕੀਤਾ ਗਿਆ ਸੀ ।

ਦੱਸ ਦਈਏ ਕਿ ਵੀਰਵਾਰ ਨੂੰ ਦਿਨ ਦੌਰਾਨ ਹਰਿਆਣਾ ਵਿੱਚ ਸੀਤਲਹਿਰ ਦਾ ਪ੍ਰਕੋਪ ਰਿਹਾ । ਸਾਰੇ ਜ਼ਿਲ੍ਹਿਆਂ ਵਿੱਚ ‘ ਕੋਲਡ ਡੇ ਰਿਹਾ । ਹਾਲਾਂਕਿ, ਕੁਝ ਥਾਵਾਂ ‘ਤੇ ਧੁੱਪ ਨਿਕਲਣ ਕਾਰਨ ਤਾਪਮਾਨ ‘ਚ ਥੋੜ੍ਹਾ ਵਾਧਾ ਹੋਇਆ ਹੈ।ਮੌਸਮ ਵਿਭਾਗ ਦੇ ਅਨੁਸਾਰ, ਇਸ ਸਮੇਂ ਠੰਡ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ । ਪਰ 13 ਜਨਵਰੀ ਤੋਂ ਬਾਅਦ ਧੁੰਦ ਘੱਟ ਜਾਵੇਗੀ । ਇਸ ਤੋਂ ਬਾਅਦ, ਠੰਡੇ ਦਿਨ ਦੀ ਸੰਭਾਵਨਾ ਘੱਟ ਹੋਵੇਗੀ । 16 ਜਨਵਰੀ ਤੋਂ  ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ । ਇਸਦਾ ਜਿਲ੍ਹੇ ਤੇ  ਬਹੁਤ ਜ਼ਿਆਦਾ ਪ੍ਰਭਾਵਤ ਨਹੀਂ ਪਵੇਗਾ ।

ਮਹੇਂਦਰਗੜ੍ਹ ਦੇ ਨਾਰਨੌਲ ਵਿਚ ਵੀ ਪਾਰਾ 1.2 ਡਿਗਰੀ ਰਿਹਾ ।  ਰੇਵਾੜੀ, ਮਹੇਂਦਰਗੜ੍ਹ, ਭਿਵਾਨੀ ਅਤੇ ਹਿਸਾਰ ਦੇ ਬਾਲਸਮੰਦ ਵਿੱਚ ਵੀ  ਪਾਰਾ ਡਿੱਗਿਆ ਹੈ ।  ਰਾਜ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 5.2 ਡਿਗਰੀ ਹੇਠਾਂ ਦਰਜ ਕੀਤਾ ਗਿਆ ਸੀ ।  ਦਿਨ ਦਾ ਸਭ ਤੋਂ ਘੱਟ ਤਾਪਮਾਨ ਕੁਰੂਕਸ਼ੇਤਰ 11.1, ਕਰਨਾਲ 11.6 ਅਤੇ ਅੰਬਾਲਾ 11.9 ਡਿਗਰੀ ਸੈਲਸੀਅਸ  ਦਰਜ ਕੀਤਾ ਗਿਆ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments