Google search engine
Homeਦੇਸ਼ਪ੍ਰਸਿੱਧ ਕਵੀ ਮੁੰਨਵਰ ਰਾਣਾ ਦੀ ਵਿਗੜੀ ਹਾਲਤ ,SGPGI 'ਚ ਭਰਤੀ

ਪ੍ਰਸਿੱਧ ਕਵੀ ਮੁੰਨਵਰ ਰਾਣਾ ਦੀ ਵਿਗੜੀ ਹਾਲਤ ,SGPGI ‘ਚ ਭਰਤੀ

ਲਖਨਊ : ਪ੍ਰਸਿੱਧ ਕਵੀ ਮੁੰਨਵਰ ਰਾਣਾ ( famous poet Munwar Rana ) ਦੀ ਹਾਲਤ ਵਿਗੜਨ ਤੇ ਉਨ੍ਹਾਂ ਨੂੰ SGPGI ਦੇ ਨੇਫੋਰੋਲੋਜੀ ਵਿਭਾਗ (nephrology department) ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ । ਬੇਟੀ ਸੁਮਈਆ ਰਾਣਾ ਨੇ ਲੋਕਾਂ ਨੂੰ ਆਪਣੇ ਪਿਤਾ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ ਹੈ । ਮੁੰਨਵਰ ਰਾਣਾ ਗੁਰਦੇ ਦੀ ਬਿਮਾਰੀ ਤੋਂ ਪੀੜਤ ਹਨ । ਉਨ੍ਹਾਂ ਦਾ ਡਾਇਲਸਿਸ ਜਾਰੀ ਹੈ । ਉਨ੍ਹਾਂ ਨੂੰ ਦਿਲ ਅਤੇ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਹਨ । ਇਸ ਤੋਂ ਇਲਾਵਾ ਉਹ ਸੀਓਪੀਡੀ ਨਾਲ ਵੀ ਪੀੜਤ ਹਨ । ਸਿਹਤ ਵਿਗੜਨ ਤੇ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਚੈੱਕਅਪ ਤੋਂ ਬਾਅਦ ਉਨ੍ਹਾਂ ਦਾ ਡਾਇਲਸਿਸ ਕੀਤਾ ਗਿਆ ਸੀ ।

ਡਾਕਟਰਾਂ ਦੀ ਟੀਮ ਉਨ੍ਹਾਂ ਤੇ ਨਜ਼ਰ ਰੱਖੀ ਹੋਈ ਹੈ: ਪ੍ਰੋ: ਨਾਰਾਇਣ
ਜਾਂਚ ‘ਚ ਉਨ੍ਹਾਂ ਦੀ ਨਮੂਨੀਆ ਦੀ ਪੁਸ਼ਟੀ ਵੀ ਕੀਤੀ ਗਈ ਹੈ । ਸੋਮਵਾਰ ਸ਼ਾਮ ਨੂੰ ਹਾਲਤ ਬਿਗੜਨ ‘ਤੇ ਉਨ੍ਹਾਂ ਨੂੰ SGPGI ਭੇਜਿਆ ਗਿਆ ਸੀ । ਇੱਥੇ ਜਾਂਚ ਤੋਂ ਬਾਅਦ, ਉਨ੍ਹਾਂ ਨੂੰ ਨੇਫੋਰੋਲੋਜੀ  ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਅਤੇ ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਨੇਫੋਰੋਲੋਜੀ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ. ਨਾਰਾਇਣ ਪ੍ਰਸ਼ਾਦ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਉਨ੍ਹਾਂ ‘ਤੇ ਨਜ਼ਰ ਰੱਖ ਰਹੀ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments