ਸਪੋਰਟਸ ਨਿਊਜ਼ : ਦੱਖਣੀ ਅਫਰੀਕਾ ਤੋਂ ਬਾਅਦ ਟੀਮ ਇੰਡੀਆ ਨੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ (Test series) ‘ਚ ਹਿੱਸਾ ਲੈਣਾ ਹੈ। ਖਬਰ ਹੈ ਕਿ ਇੰਗਲੈਂਡ ਖ਼ਿਲਾਫ਼ ਮੁਹੰਮਦ ਸ਼ਮੀ (Mohammad Shami) ਪਹਿਲੇ ਦੋ ਟੈਸਟ ਮੈਚਾਂ ‘ਚ ਵੀ ਹਿੱਸਾ ਨਹੀਂ ਲੈ ਸਕਣਗੇ। ਸ਼ਮੀ ਭਾਰਤ ਲਈ ਵਿਸ਼ਵ ਕੱਪ ਫਾਈਨਲ ਮੈਚ ਤੋਂ ਬਾਅਦ ਨਹੀਂ ਖੇਡੇ ਹਨ। ਉਹ ਸੱਟ ਕਾਰਨ ਟੀਮ ਤੋਂ ਬਾਹਰ ਹਨ। ਇਕ ਰਿਪੋਰਟ ਮੁਤਾਬਕ ਮੁਹੰਮਦ ਸ਼ਮੀ ਦੇ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ‘ਚ ਨਾ ਖੇਡਣ ਦੀ ਉਮੀਦ ਹੈ।
ਬੀਸੀਸੀਆਈ ਦੇ ਇੱਕ ਸੂਤਰ ਨੇ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ਼ਮੀ ਨੇ ਅਜੇ ਗੇਂਦਬਾਜ਼ੀ ਸ਼ੁਰੂ ਨਹੀਂ ਕੀਤੀ ਹੈ। ਉਨ੍ਹਾਂ ਨੇ ਅਜੇ ਨੈਸ਼ਨਲ ਕ੍ਰਿਕਟ ਅਕੈਡਮੀ ਜਾ ਕੇ ਆਪਣੀ ਫਿਟਨੈੱਸ ਸਾਬਤ ਕਰਨੀ ਹੈ। ਕਿਹਾ ਜਾ ਸਕਦਾ ਹੈ ਕਿ ਉਹ ਸ਼ਾਇਦ ਇੰਗਲੈਂਡ ਦੇ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ‘ਚ ਹਿੱਸਾ ਨਹੀਂ ਲੈ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋਣਾ ਬਾਕੀ ਹੈ।
ਸ਼ਮੀ ਨਹੀਂ ਤਾਂ ਕੌਣ?
ਮੁਹੰਮਦ ਸ਼ਮੀ ਜੇਕਰ ਇੰਗਲੈਂਡ ਦੇ ਖ਼ਿਲਾਫ਼ ਪਹਿਲੇ ਦੋ ਟੈਸਟ ਨਹੀਂ ਖੇਡਦੇ ਹਨ ਤਾਂ ਟੀਮ ਇੰਡੀਆ ਨੂੰ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਤੋਂ ਇਲਾਵਾ ਇਕ ਹੋਰ ਮਜ਼ਬੂਤ ਗੇਂਦਬਾਜ਼ ਲੱਭਣਾ ਹੋਵੇਗਾ। ਕਿਉਂਕਿ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਮੈਚ ‘ਚ ਮੁਕੇਸ਼ ਕੁਮਾਰ। ਬੁਮਰਾਹ ਅਤੇ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ ਸੀ। ਪਰ ਪ੍ਰਸਿਧ ਕ੍ਰਿਸ਼ਨ ਪੂਰੀ ਤਰ੍ਹਾਂ ਫਲਾਪ ਰਹੇ ਸਨ। ਇਸ ਲਈ ਕ੍ਰਿਸ਼ਨਾ ਨੂੰ ਇੱਕ ਹੋਰ ਮੌਕਾ ਮਿਲਣ ਦੀ ਬਹੁਤ ਘੱਟ ਉਮੀਦ ਹੈ। ਇਸ ਲਈ ਚੋਣਕਾਰ ਟੀਮ ‘ਚ ਕਿਸੇ ਹੋਰ ਗੇਂਦਬਾਜ਼ ਨੂੰ ਜਗ੍ਹਾ ਦੇਣਾ ਚਾਹੁਣਗੇ।
ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਦੇ ਖ਼ਿਲਾਫ਼ ਭਾਰਤ ਨੂੰ ਜਨਵਰੀ-ਮਾਰਚ ਵਿੱਚ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਪਹਿਲਾ ਟੈਸਟ 25 ਜਨਵਰੀ, ਦੂਜਾ 2 ਫਰਵਰੀ, ਤੀਜਾ 15 ਫਰਵਰੀ, ਚੌਥਾ 23 ਫਰਵਰੀ ਅਤੇ ਪੰਜਵਾਂ ਟੈਸਟ 7 ਮਾਰਚ ਤੋਂ ਖੇਡਿਆ ਜਾਵੇਗਾ। ਆਖਰੀ ਵਾਰ ਦੋਵੇਂ ਟੀਮਾਂ 2022 ਵਿੱਚ ਆਈਆਂ ਸਨ, 5 ਮੈਚਾਂ ਦੀ ਟੈਸਟ ਸੀਰੀਜ਼ 2-2 ਨਾਲ ਡਰਾਅ ਰਹੀ ਸੀ।