ਕੈਨੇਡਾ ‘ਚ ਯੁਗਵੀਰ ਕਰਨ ਦੇ ਦੇਹਾਂਤ ਨਾਲ ਇਲਾਕੇ ‘ਚ ਛਾਈ ਸੋਗ ਦੀ ਲਹਿਰ

0
258

ਸੰਗਰੂਰ : ਮਾਰਕੀਟ ਕਮੇਟੀ ਸੰਗਰੂਰ (Sangrur) ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਕਾਕਾ ਸਰਾਂ ਦੇ ਨੌਜਵਾਨ ਪੁੱਤਰ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋ ਗਈ ਹੈ। ਉਪਰੋਕਤ ਜਾਣਕਾਰੀ ਪਰਿਵਾਰ ਦੇ ਨਜ਼ਦੀਕੀ ਵਿਨਰਜੀਤ ਸਿੰਘ ਗੋਲਡੀ ਖਡਿਆਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਰਣਧੀਰ ਸਿੰਘ ਕਾਕਾ ਸਰੋਂ ਦੇ 28 ਸਾਲਾ ਪੁੱਤਰ ਯੁਗਵੀਰ ਕਰਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਇਸ ਦੁਖਦਾਈ ਖ਼ਬਰ ਨੇ ਪੂਰੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਣਧੀਰ ਸਿੰਘ ਕਾਕਾ ਦਾ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਯੁਗਵੀਰ ਕਰਨ ਦੇ ਦੇਹਾਂਤ ਨਾਲ ਸੰਗਰੂਰ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

LEAVE A REPLY

Please enter your comment!
Please enter your name here