Home ਪੰਜਾਬ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਚੈਕਿੰਗ ਦੌਰਾਨ ਬਰਾਮਦ ਕੀਤੀਆਂ ਇਤਰਾਜ਼ਯੋਗ ਵਸਤੂਆਂ

ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਚੈਕਿੰਗ ਦੌਰਾਨ ਬਰਾਮਦ ਕੀਤੀਆਂ ਇਤਰਾਜ਼ਯੋਗ ਵਸਤੂਆਂ

0

ਫ਼ਿਰੋਜ਼ਪੁਰ: ਜੇਲ੍ਹ ਪ੍ਰਸ਼ਾਸਨ ਵੱਲੋਂ ਸਖ਼ਤੀ ਅਤੇ ਚੈਕਿੰਗ ਮੁਹਿੰਮ ਦੇ ਬਾਵਜੂਦ ਪੰਜਾਬ ਦੀ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ (Ferozepur Central Jail) ਇੱਕ ਵਾਰ ਫਿਰ ਸ਼ੱਕ ਦੇ ਘੇਰੇ ਵਿੱਚ ਹੈ। ਸੂਤਰਾਂ ਤੋਂ ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਰੁਟੀਨ ਚੈਕਿੰਗ ਦੌਰਾਨ ਇੱਕ ਫ਼ੋਨ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਬਰਾਮਦ ਕੀਤੀਆਂ ਹਨ।

ਥਾਣਾ ਸਿਟੀ ਨੂੰ ਭੇਜੀ ਸ਼ਿਕਾਇਤ ਵਿੱਚ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਰੁਟੀਨ ਚੈਕਿੰਗ ਦੌਰਾਨ ਕੈਦੀ ਵੰਸ਼ ਵਾਸੀ ਸ਼ਹਿਰ ਕੋਲੋਂ ਇੱਕ ਟੱਚ ਸਕਰੀਨ ਫ਼ੋਨ ਬਰਾਮਦ ਹੋਇਆ। ਇਸ ਤੋਂ ਇਲਾਵਾ ਕਿਸੇ ਬਾਹਰੀ ਵਿਅਕਤੀ ਵੱਲੋਂ ਜੇਲ੍ਹ ਵਿੱਚ ਸੁੱਟੇ ਗਏ ਪੈਕੇਟ ਵਿੱਚੋਂ 45 ਪੈਕਟ ਤੰਬਾਕੂ, 4 ਕੂਲ ਲਿਪਸ, 1 ਪੈਕਟ ਸਿਗਰਟ ਅਤੇ 3 ਬੰਡਲ ਬੀੜੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਬਰਾਮਦਗੀਆਂ ਦੇ ਸਬੰਧ ਵਿੱਚ ਥਾਣਾ ਸਿਟੀ ਦੀ ਪੁਲਿਸ ਨੇ ਕੈਦੀ ਵੰਸ਼ ਅਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version