Thursday, May 2, 2024
Google search engine
HomeSportਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਜਿੱਤਿਆ ਦੂਜਾ ਟੈਸਟ ਮੈਚ

ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਜਿੱਤਿਆ ਦੂਜਾ ਟੈਸਟ ਮੈਚ

ਸਪੋਟਸ ਨਿਊਜ਼ : ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਦੂਜਾ ਟੈਸਟ ਆਸਾਨੀ ਨਾਲ ਜਿੱਤ ਲਿਆ ਹੈ। ਇਹ ਦੂਜਾ ਮੌਕਾ ਸੀ ਜਦੋਂ ਟੀਮ ਇੰਡੀਆ ਦੇ ਕਿਸੇ ਬੱਲੇਬਾਜ਼ ਨੇ ਵੀ ਅਰਧ ਸੈਂਕੜਾ ਨਹੀਂ ਲਗਾਇਆ ਅਤੇ ਟੀਮ ਜਿੱਤ ਗਈ। ਦੂਜੇ ਟੈਸਟ ਦੀ ਪਹਿਲੀ ਪਾਰੀ ਵਿੱਚ ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਦੌੜਾਂ (46) ਬਣਾਈਆਂ। ਜਦਕਿ ਦੂਜੀ ਪਾਰੀ ਵਿੱਚ ਯਸ਼ਸਵੀ ਜੈਸਵਾਲ ਨੇ ਸਭ ਤੋਂ ਵੱਧ ਸਕੋਰ ਬਣਾਇਆ ਸੀ। ਉਨ੍ਹਾਂ ਨੇ 27 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਵੀ ਭਾਰਤ ਨੇ ਇੱਕ ਟੈਸਟ ਮੈਚ ਜਿੱਤਿਆ ਸੀ ਜਿਸ ਵਿੱਚ ਕਿਸੇ ਵੀ ਬੱਲੇਬਾਜ਼ ਨੇ ਅਰਧ ਸੈਂਕੜਾ ਨਹੀਂ ਲਗਾਇਆ ਸੀ।

ਦਰਅਸਲ, 92 ਸਾਲਾਂ ਦੇ ਭਾਰਤੀ ਕ੍ਰਿਕਟ ਇਤਿਹਾਸ ‘ਚ ਅਜਿਹਾ ਸਿਰਫ ਦੋ ਵਾਰ ਹੋਇਆ ਹੈ, ਜਦੋਂ ਟੀਮ ਇੰਡੀਆ ਦੇ ਕਿਸੇ ਵੀ ਖਿਡਾਰੀ ਨੇ ਅਰਧ ਸੈਂਕੜਾ ਨਹੀਂ ਬਣਾਇਆ ਅਤੇ ਭਾਰਤ ਨੇ ਮੈਚ ਜਿੱਤਿਆ ਹੋਵੇ। ਇਸ ਤੋਂ ਪਹਿਲਾਂ ਸਾਲ 2015 ‘ਚ ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਦੱਖਣੀ ਅਫਰੀਕਾ ਦੀ ਟੀਮ ਭਾਰਤ ਦੌਰੇ ‘ਤੇ ਆਈ ਸੀ। ਤੀਜਾ ਟੈਸਟ ਨਾਗਪੁਰ ‘ਚ ਖੇਡਿਆ ਜਾ ਰਿਹਾ ਸੀ। ਪਹਿਲੀ ਪਾਰੀ ਵਿੱਚ ਭਾਰਤ ਨੇ 215 ਦੌੜਾਂ ਬਣਾਈਆਂ ਸਨ। ਜਿਸ ਵਿੱਚ ਕਿਸੇ ਬੱਲੇਬਾਜ਼ ਦਾ ਅਰਧ ਸੈਂਕੜਾ ਸ਼ਾਮਲ ਨਹੀਂ ਸੀ। ਸਭ ਤੋਂ ਵੱਧ ਦੌੜਾਂ ਮੁਰਲੀ ​​ਵਿਜੇ ਦੇ ਬੱਲੇ ਤੋਂ ਆਈਆਂ। ਉਨ੍ਹਾਂ ਨੇ 40 ਦੌੜਾਂ ਬਣਾਈਆਂ ਸਨ।

ਦੂਜੀ ਪਾਰੀ ‘ਚ ਟੀਮ ਇੰਡੀਆ ਦੇ ਬੱਲੇਬਾਜ਼ ਫਲਾਪ ਸਾਬਤ ਹੋਏ । ਸ਼ਿਖਰ ਧਵਨ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਕੋਈ ਵੀ ਖਿਡਾਰੀ 30 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ ਸੀ। ਹਾਲਾਂਕਿ ਖਰਾਬ ਬੱਲੇਬਾਜ਼ੀ ਦੇ ਬਾਵਜੂਦ ਭਾਰਤ ਨੇ ਇਹ ਟੈਸਟ ਮੈਚ ਜਿੱਤ ਲਿਆ ਹੈ। ਰਵੀਚੰਦਰਨ ਅਸ਼ਵਿਨ ਨੇ ਇਸ ਮੈਚ ਵਿੱਚ ਕੁੱਲ 12 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਅਮਿਤ ਮਿਸ਼ਰਾ ਨੇ 4-4 ਵਿਕਟਾਂ ਲਈਆਂ। ਭਾਰਤ ਨੇ ਇਹ ਮੈਚ 124 ਦੌੜਾਂ ਨਾਲ ਜਿੱਤੇ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments