Home ਪੰਜਾਬ 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ‘ਚ ਹੋਏ ਬਦਲਾਅ

10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ‘ਚ ਹੋਏ ਬਦਲਾਅ

0

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (Central Board of Secondary Education) (ਸੀ.ਬੀ.ਐੱਸ.ਈ.) ਦੀਆਂ 15 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ‘ਚ ਕੁਝ ਬਦਲਾਅ ਕੀਤੇ ਹਨ।

ਜਾਣਕਾਰੀ ਅਨੁਸਾਰ 10ਵੀਂ ਦੇ ਤਿੱਬਤ ਦੇ ਪੇਪਰ ਜੋ ਕਿ 4 ਮਾਰਚ ਨੂੰ ਹੋਣੇ ਸਨ, ਦੀ ਤਰੀਕ ਹੁਣ 23 ਫਰਵਰੀ ਤੈਅ ਕੀਤੀ ਗਈ ਹੈ। ਜਦਕਿ ਰਿਟੇਲ ਪੇਪਰ ਜੋ 16 ਫਰਵਰੀ ਨੂੰ ਹੋਣਾ ਸੀ ਹੁਣ 28 ਫਰਵਰੀ ਨੂੰ ਹੋਵੇਗਾ। ਇਸੇ ਤਰ੍ਹਾਂ 12ਵੀਂ ਜਮਾਤ ਦਾ ਫੈਸ਼ਨ ਸਟੱਡੀਜ਼ ਦਾ ਪੇਪਰ, ਜੋ ਕਿ 11 ਮਾਰਚ ਨੂੰ ਹੋਣਾ ਸੀ, ਨੂੰ 21 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

CBSE ਬੋਰਡ ਦੇ ਸਾਰੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ https://www.cbse.gov.in/ ‘ਤੇ ਜਾ ਕੇ 10ਵੀਂ, 12ਵੀਂ ਦੀ ਬੋਰਡ ਪ੍ਰੀਖਿਆ ਦੀ ਸੋਧੀ ਹੋਈ ਸਮਾਂ-ਸਾਰਣੀ ਦੇਖ ਸਕਦੇ ਹਨ। ਜ਼ਿਕਰਯੋਗ ਹੈ ਕਿ ਸੀਬੀਐਸਈ ਬੋਰਡ ਦੀਆਂ 10ਵੀਂ, 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਅਤੇ 13 ਮਾਰਚ 2024 ਤੱਕ ਚੱਲਣਗੀਆਂ। ਜਦਕਿ CBSE 12ਵੀਂ ਜਮਾਤ ਦੀ ਬੋਰਡ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 2 ਅਪ੍ਰੈਲ ਤੱਕ ਚੱਲੇਗੀ।

NO COMMENTS

LEAVE A REPLY

Please enter your comment!
Please enter your name here

Exit mobile version