Google search engine
Homeਪੰਜਾਬਸਕੂਟਰ ਸਵਾਰ ਤਿੰਨ ਨੌਜਵਾਨਾਂ ਨੇ ਦੁਕਾਨ ਖੋਲ੍ਹ ਰਹੇ ਨੌਜਵਾਨ ‘ਤੇ ਸੁੱਟਿਆ ਤੇਜ਼ਾਬ

ਸਕੂਟਰ ਸਵਾਰ ਤਿੰਨ ਨੌਜਵਾਨਾਂ ਨੇ ਦੁਕਾਨ ਖੋਲ੍ਹ ਰਹੇ ਨੌਜਵਾਨ ‘ਤੇ ਸੁੱਟਿਆ ਤੇਜ਼ਾਬ

ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਦੇ ਥਾਣਾ ਸਦਰ (Thana Sadar) ਨੇੜੇ ਇੱਕ ਵੱਡੀ ਘਟਨਾ ਵਾਪਰੀ ਹੈ, ਜਿੱਥੇ ਇੱਕ ਸਕੂਟਰ ਸਵਾਰ ਤਿੰਨ ਨੌਜਵਾਨਾਂ ਨੇ ਦੁਕਾਨ ਖੋਲ੍ਹ ਰਹੇ ਇੱਕ ਨੌਜਵਾਨ ‘ਤੇ ਤੇਜ਼ਾਬ ਸੁੱਟ ਦਿੱਤਾ। ਪੀੜਤ ਨੌਜਵਾਨ ਦਾ ਨਾਂ ਨਿਖਿਲ ਦੱਸਿਆ ਜਾ ਰਿਹਾ ਹੈ ਜੋ ਕਿ ਹਲਕਾ ਸਨੌਰ ਦਾ ਰਹਿਣ ਵਾਲਾ ਹੈ। ਇਸ ਘਟਨਾ ਦੀ ਸੀ.ਸੀ.ਟੀ.ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ‘ਚ ਪੀੜਤ ਨਿਖਿਲ ਤੇਜ਼ਾਬ ਸਰੀਰ ‘ਤੇ ਡਿੱਗਣ ਦੇ ਕਾਰਨ ਤੜਫਦਾ ਨਜ਼ਰ ਆ ਰਿਹਾ ਹੈ।

ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਖਿਲ ਸਵੇਰੇ ਆਪਣੀ ਦੁਕਾਨ ਖੋਲ੍ਹ ਕੇ ਅੰਦਰ ਜਾ ਰਿਹਾ ਸੀ ਕਿ ਇਸੇ ਦੌਰਾਨ ਨੌਜਵਾਨ ਨੇ ਆ ਕੇ ਤੇਜ਼ਾਬ ਕੱਢ ਕੇ ਉਸ ‘ਤੇ ਸੁੱਟ ਦਿੱਤਾ, ਜਿਸ ਕਾਰਨ ਨਿਖਿਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੀੜਤ ਦਾ ਇਲਾਜ ਹਸਪਤਾਲ ‘ਚ ਚਲ ਰਿਹਾ ਹੈ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ ਕਿਉਂਕਿ ਜਿਸ ਥਾਂ ‘ਤੇ ਇਹ ਘਟਨਾ ਵਾਪਰੀ ਹੈ । ਉੱਥੇ ਬੱਚੇ ਖੇਡਦੇ ਹਨ, ਜੇਕਰ ਉਨ੍ਹਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ | ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਨਿਖਿਲ ਦੇ ਬਿਆਨ ਦਰਜ ਕਰ ਲਏ ਹਨ ਅਤੇ ਦਾਅਵਾ ਕੀਤਾ ਹੈ ਕਿ ਉਹ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments