Google search engine
Homeਪੰਜਾਬਪੰਜਾਬ ਸਰਕਾਰ  ਨੇ ਕੀਤੀ ਇਹ "ਵੱਡੀ ਪਹਿਲ

ਪੰਜਾਬ ਸਰਕਾਰ  ਨੇ ਕੀਤੀ ਇਹ “ਵੱਡੀ ਪਹਿਲ

ਪਟਿਆਲਾ : ਪੰਜਾਬ ਵਿਚ ਇਕ ਵੱਡੀ ਪਹਿਲ ਕਰਦਿਆਂ ਪੰਜਾਬ ਸਰਕਾਰ (Punjab government) ਨੇ 1080 ਕਰੋੜ ਰੁਪਏ ਵਿਚ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ (Goindwal Sahib Thermal Plant) ਖਰੀਦ ਲਿਆ ਹੈ। ਦਰਅਸਲ, ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀ.ਵੀ.ਕੇ. ਥਰਮਲ ‘ਤੇ ਵੱਖ-ਵੱਖ ਬੈਂਕਾਂ ਦਾ 6500 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ। ਕੰਪਨੀ ਨੂੰ ਐਨ.ਪੀ.ਏ ਐਲਾਨੇ ਜਾਣ ਕਾਰਨ ਇਹ ਸਾਰਾ ਕਰਜ਼ਾ ਉਤਾਰ ਦਿੱਤਾ ਗਿਆ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਇਹ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦ ਲਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਜੂਨ 2022 ਵਿੱਚ ਪਲਾਂਟ ਖਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਹੁਣ ਪ੍ਰਾਈਵੇਟ ਸੈਕਟਰ ਦਾ ਇਹ ਪਲਾਂਟ ਸਰਕਾਰੀ ਕੰਪਨੀ ਬਣਨ ਤੋਂ ਬਾਅਦ ਇਸ ਨੂੰ ਚਲਾਉਣਾ ਆਸਾਨ ਹੋ ਜਾਵੇਗਾ ਅਤੇ ਇਹ ਸਸਤੀ ਬਿਜਲੀ ਮੁਹੱਈਆ ਕਰਵਾਏਗਾ। ਇਸ ਪਲਾਂਟ ਵਿੱਚ 270-270 ਮੈਗਾਵਾਟ ਦੇ 2 ਯੂਨਿਟ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments