Thursday, May 9, 2024
Google search engine
Homeਪੰਜਾਬਨਸ਼ਾ ਤਸਕਰ ਕੋਲੋਂ 10 ਕਿਲੋ ਚੂਰਾ ਪੋਸਤ ਬਰਾਮਦ ਮਾਮਲਾ ਦਰਜ

ਨਸ਼ਾ ਤਸਕਰ ਕੋਲੋਂ 10 ਕਿਲੋ ਚੂਰਾ ਪੋਸਤ ਬਰਾਮਦ ਮਾਮਲਾ ਦਰਜ

ਲੁਧਿਆਣਾ : ਪੁਲਿਸ ਨੇ ਇਕ ਤਸਕਰ ਨੂੰ ਕਾਬੂ ਕੀਤਾ, ਜੋ ਮੱਧ ਪ੍ਰਦੇਸ਼ (Madhya Pradesh) ਤੋਂ ਭੁੱਕੀ ਲੈ ਕੇ ਲੁਧਿਆਣਾ ‘ਚ ਸਪਲਾਈ ਕਰਨ ਆਇਆ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 10 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਦੋਸ਼ੀ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਮੁਲਜ਼ਮ ਦੀ ਪਛਾਣ ਨੇਮ ਸਿੰਘ ਯਾਦਵ ਉਰਫ਼ ਸਤੀਸ਼ ਕੁਮਾਰ ਯਾਦਵ ਉਰਫ਼ ਸਤੀਸ਼ ਵਜੋਂ ਕੀਤੀ ਹੈ। ਸਬ-ਇੰਸਪੈਕਟਰ ਸੇਠੀ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟੀਮ ਸ਼ੇਰਪੁਰ ਚੌਕ ਨੇੜੇ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੀ ਸੀ ਤਾਂ ਉਕਤ ਮੁਲਜ਼ਮ ਥੈਲਾ ਲੈ ਕੇ ਪੈਦਲ ਆ ਰਿਹਾ ਸੀ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਸ਼ੱਕ ਪੈਣ ‘ਤੇ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਜਦੋਂ ਤਲਾਸ਼ੀ ਲਈ ਤਾਂ ਮੁਲਜ਼ਮਾਂ ਕੋਲੋਂ ਚੂਰਾ ਪੋਸਤ ਬਰਾਮਦ ਹੋਇਆ। ਮੁਲਜ਼ਮ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਕਿਸ-ਕਿਸ ਨੂੰ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments