ਚੰਡੀਗੜ੍ਹ : ਪੰਜਾਬ ਸਰਕਾਰ (Punjab government) ਨੇ ਨਵੀਂ ਸਕੀਮ ‘ਮੇਰਾ ਬਿੱਲ’ ਜੀ.ਐੱਸ.ਟੀ. ਐਪ (GST APP) ਨੂੰ ਲਾਂਚ ਕੀਤਾ ਗਿਆ ਹੈ, ਜਿਸ ਦੇ ਤਹਿਤ ਤੁਸੀਂ ਇੱਕ ਲੱਕੀ ਵਿਜੇਤਾ ਵੀ ਬਣ ਸਕਦੇ ਹੋ। ਇਨਾਮ ਦੀ ਰਕਮ 10 ਹਜ਼ਾਰ ਰੁਪਏ ਹੈ। ਇਸ ਦੇ ਲਈ ਤੁਹਾਨੂੰ ਸਾਮਾਨ ਦਾ ਬਿੱਲ ਦਿਖਾਉਣਾ ਹੋਵੇਗਾ।
ਜੀ ਹਾਂ, ਪੰਜਾਬ ਸਰਕਾਰ ਹਰ ਮਹੀਨੇ ਦੀ 7 ਤਰੀਕ ਨੂੰ ਲੱਕੀ ਡਰਾਅ ਕੱਢਦੀ ਹੈ, ਡਰਾਅ ਦੇ ਜੇਤੂ ਨੂੰ 10,000 ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ। ਦਰਅਸਲ, ਪੰਜਾਬ ਸਰਕਾਰ ਦਾ ਟੀਚਾ ਜੀ.ਐਸ.ਟੀ ਕੁਲੈਕਸ਼ਨ ਨੂੰ ਵਧਾਉਣਾ ਹੈ।
ਅਜਿਹੇ ‘ਚ ਜੇਕਰ ਤੁਸੀਂ ਘੱਟੋ-ਘੱਟ 200 ਰੁਪਏ ਦਾ ਸਾਮਾਨ ਖਰੀਦਦੇ ਹੋ ਤਾਂ ਉਸ ਸਾਮਾਨ ਦਾ ਬਿੱਲ ਐਪ ‘ਤੇ ਅਪਲੋਡ ਕਰੋ, ਜਿਸ ਤੋਂ ਬਾਅਦ ਹਰ ਮਹੀਨੇ ਦੀ 7 ਤਰੀਕ ਨੂੰ 290 ਲੱਕੀ ਡਰਾਅ ਜੇਤੂਆਂ ਨੂੰ ਇਨਾਮ ਮਿਲੇਗਾ, ਜੋ ਆਪਣਾ ਨਾਂ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ ਜਾਂ ਐਪ ‘ਤੇ ਵੀ ਦੇਖ ਸਕਦੇ ਹਨ।