Home ਮਨੋਰੰਜਨ ਸ਼ਾਹਰੁਖ ਖਾਨ ਦੀ ‘ਡੰਕੀ ‘ਤੇ ਆਇਆ ਪ੍ਰਸ਼ੰਸਕਾਂ ਦਾ ਫ਼ੈਸਲਾ

ਸ਼ਾਹਰੁਖ ਖਾਨ ਦੀ ‘ਡੰਕੀ ‘ਤੇ ਆਇਆ ਪ੍ਰਸ਼ੰਸਕਾਂ ਦਾ ਫ਼ੈਸਲਾ

0

ਮੁੰਬਈ : ਸ਼ਾਹਰੁਖ ਖਾਨ ਅਤੇ ਰਾਜਕੁਮਾਰ ਹਿਰਾਨੀ ਦੀ ਸਾਂਝੇਦਾਰੀ ‘ਡੰਕੀ’ ਦੇ ਨਾਲ ਕੀ ਕਮਾਲ ਕਰੇਗੀ ਇਹ ਦੇਖਣ ਲਈ ਹਰ ਕੋਈ ਉਤਸੁਕ ਸੀ। ਆਖਿਰਕਾਰ ਉਹ ਪਲ ਆ ਗਿਆ ਹੈ ਜਦੋਂ ਸਾਲ 2023 ‘ਚ ਬਾਲੀਵੁੱਡ ਦੇ ਬਾਦਸ਼ਾਹ ਖਾਨ ਨੇ ਤੀਜੀ ਵਾਰ ਸਿਨੇਮਾਘਰਾਂ ‘ਚ ਦਸਤਕ ਦਿੱਤੀ ਹੈ।

‘ਜਵਾਨ’ ਅਤੇ ‘ਪਠਾਨ’ ਦੀ ਸਫਲਤਾ ਨੇ ‘ਡੰਕੀ’ ਬਾਰੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਹੋਰ ਵੀ ਵਧਾ ਦਿੱਤੀਆਂ ਹਨ। ਸ਼ਾਹਰੁਖ ਖਾਨ ਅਤੇ ਤਾਪਸੀ ਪੰਨੂ ਸਟਾਰਰ ਇਹ ਫਿਲਮ ਆਖਿਰਕਾਰ ਦਰਸ਼ਕਾਂ ਨੂੰ ਸੌਂਪ ਦਿੱਤੀ ਗਈ ਹੈ, ਜਿਸ ‘ਤੇ ਉਨ੍ਹਾਂ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।

‘ਡੰਕੀ’ ਦੇ ਨਾਲ ਕੀ ਫਿਰ ਤੋਂ ਆਪਣਾ ਚਾਰਮ ਫੈਲਾ ਸਕਣਗੇ ਸ਼ਾਹਰੁਖ ਖਾਨ ?

ਸ਼ਾਹਰੁਖ ਖਾਨ ਤੋਂ ਇਲਾਵਾ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ‘ਚ ਬਣੀ ‘ਡੰਕੀ’ ‘ਚ ਤਾਪਸੀ ਪੰਨੂ, ਵਿੱਕੀ ਕੌਸ਼ਲ ਅਤੇ ਬੋਮਨ ਇਰਾਨੀ ਵਰਗੇ ਕਈ ਪ੍ਰਤਿਭਾਸ਼ਾਲੀ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਰਾਜਕੁਮਾਰ ਹਿਰਾਨੀ ਅਤੇ ਸ਼ਾਹਰੁਖ ਖਾਨ ‘ਡੰਕੀ’ ‘ਚ ਪਹਿਲੀ ਵਾਰ ਆਪਣੀ ਸਾਂਝੇਦਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ‘ਚ ਸਫਲ ਹੋਏ ਹਨ। ਫਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਥੀਏਟਰ ਤੋਂ ਬਾਹਰ ਆਉਣ ਵਾਲਾ ਵਿਅਕਤੀ ਫਿਲਮ ‘ਡੰਕੀ’ ਨੂੰ ਦੇਖ ਕੇ  ਇਸ ਫਿਲਮ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ ਹੈ। ਥੀਏਟਰ ਤੋਂ  ‘ਡੰਕੀ’ ਦਾ ਪਹਿਲਾ ਸ਼ੋਅ ਦੇਖਣ ਤੋਂ ਬਾਅਦ ਬਾਹਰ ਆਏ ਪ੍ਰਸ਼ੰਸਕ ਨੇ ਐਕਸ ਅਕਾਊਂਟ (ਟਵਿਟਰ) ‘ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਲਿਿਖਆ, ‘ਫਿਲਮ ਦਾ ਪਹਿਲਾ ਅੱਧ ਬਹੁਤ ਸ਼ਾਨਦਾਰ ਹੈ।

ਡੰਕੀ ਭਾਵਨਾਵਾਂ ਦੀ ਇੱਕ ਰੋਲਰ ਕੋਸਟਰ ਰਾਈਡ ਹੈ ਜੋ ਤੁਹਾਨੂੰ ਹੱਸੇਗੀ, ਪਰ ਉਸ ਦੇ ਨਾਲ ਅੱਖਾਂ ਵਿੱਚ ਹੰਝੂ ਆ ਜਾਣਗੇ। ਵਿੱਕੀ ਕੌਸ਼ਲ ਨੂੰ ਯਾਦ ਕੀਤਾ ਜਾਵੇਗਾ ਅਤੇ ਹਾਂ ‘ਹਾਰਡੀ ਕੋਈ ਨਮੂਨਾ ਨਹੀਂ ਹੈ’ – ਉਹ ਬਾਦਸ਼ਾਹ ਹੈ। ਜਿਨ੍ਹਾਂ ਨੇ ਘਰ ਦੀ ਯਾਦ ਦੁਆ ਦਿੱਤੀ।

ਦਰਸ਼ਕਾਂ ਨੂੰ ਕਿਵੇਂ ਲੱਗ ਰਹੀ ਹੈ ‘ਡੰਕੀ’ ?

ਇਕ ਹੋਰ ਯੂਜ਼ਰ ਨੇ ਡੰਕੀ ਨੂੰ ਦੇਖ ਕੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਲਿਖਿਆ, ‘ਰਾਜਕੁਮਾਰ ਹਿਰਾਨੀ ਨੇ ਇਕ ਵਾਰ ਫਿਰ ਅਜਿਹਾ ਕੀਤਾ ਹੈ। ਸਕ੍ਰਿਪਟ ਸ਼ਾਨਦਾਰ ਹੈ ਅਤੇ ਅਦਾਕਾਰੀ ਵੀ ਸ਼ਾਨਦਾਰ ਹੈ। ਇਹ ਫ਼ਿਲਮ ਹਿੰਦੀ ਸਿਨੇਮਾ ਵਿੱਚ ਇੱਕ ਚੰਗੀ ਫ਼ਿਲਮ ਵਜੋਂ ਹਮੇਸ਼ਾ ਯਾਦ ਰੱਖੀ ਜਾਵੇਗੀ।

ਇਕ ਹੋਰ ਯੂਜ਼ਰ ਨੇ ਲਿਖਿਆ, ‘ਡੰਕੀ ਇਕ ਅਜਿਹੀ ਫਿਲਮ ਹੈ ਜਿਸ ਦਾ ਅਸੀਂ ਦਰਸ਼ਕ ਵਜੋਂ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਾਂ। ਇਹ ਇੱਕ ਮਾਸਟਰ ਪੀਸ ਹੈ’। ਪ੍ਰਸ਼ੰਸਕ ਡਿੰਕੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਨੂੰ ਦਰਸ਼ਕਾਂ ਤੋਂ ਹਰੀ ਝੰਡੀ ਮਿਲ ਗਈ ਹੈ ਪਰ ਇਹ ਫਿਲਮ ਬਾਕਸ ਆਫਿਸ ‘ਤੇ ਕਿੰਨਾ ਚੰਗਾ ਪ੍ਰਦਰਸ਼ਨ ਕਰੇਗੀ, ਇਹ ਸ਼ੁੱਕਰਵਾਰ ਨੂੰ ਯਾਨੀ ਕੱਲ੍ਹ ਪਤਾ ਲੱਗੇਗਾ।

NO COMMENTS

LEAVE A REPLY

Please enter your comment!
Please enter your name here

Exit mobile version